ਜੈਪੁਰ— ਮੌਬ ਲਿੰਚਿੰਗ 'ਚ ਪਹਿਲੂ ਖਾਨ ਦੇ ਕਤਲ ਦੇ ਮਾਮਲੇ 'ਚ ਸਾਰੇ ਦੋਸ਼ੀਆਂ ਦੇ ਬਰੀ ਹੋਣ 'ਤੇ ਹੋਈ ਕਿਰਕਿਰੀ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਇਕ ਵਾਰ ਫਿਰ ਇਸ ਦੀ ਜਾਂਚ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਇਸ ਵਾਰ ਜਾਂਚ ਲਈ ਐੱਸ.ਆਈ.ਟੀ. ਗਠਿਤ ਕਰਨ ਦਾ ਐਲਾਨ ਕੀਤਾ ਹੈ। ਮ੍ਰਿਤਕ ਪਹਿਲੂ ਖਾਨ ਨੂੰ ਨਿਆਂ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ ਪਰ ਰਾਜਸਥਾਨ ਸਰਕਾਰ ਨੇ ਇਸ ਮਾਮਲੇ 'ਚ ਜਾਂਚ ਦਾ ਨਵਾਂ ਰਿਕਾਰਡ ਜ਼ਰੂਰ ਬਣਾ ਦਿੱਤਾ ਹੈ। ਹਾਲਾਂਕਿ ਪਹਿਲੂ ਖਾਨ ਦੇ ਬੇਟੇ ਨੇ ਐੱਸ.ਆਈ.ਟੀ. ਦੇ ਗਠਨ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨਾਲ ਨਿਆਂ ਦੀ ਆਸ ਬੱਝੀ ਹੈ।
ਐੱਸ.ਆਈ.ਟੀ. 15 ਦਿਨਾਂ 'ਚ ਸੌਂਪ ਦੇਵੇਗੀ ਰਿਪੋਰਟ
ਇਸ ਮਾਮਲੇ ਦੀ ਜਾਂਚ ਲਈ ਗਠਿਤ ਐੱਸ.ਆਈ.ਟੀ. ਆਪਣੀ ਜਾਂਚ ਰਿਪੋਰਟ 15 ਦਿਨਾਂ 'ਚ ਰਾਜ ਸਰਕਾਰ ਨੂੰ ਸੌਂਪ ਦੇਵੇਗੀ। ਐੱਸ.ਆਈ.ਟੀ. ਦਾ ਮੁੱਖ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਡੀ.ਆਈ.ਜੀ. ਨਿਤਿਨ ਦੇਵ ਨੂੰ ਬਣਾਇਆ ਗਿਆ ਹੈ, ਜਦੋਂ ਕਿ ਰਾਜ ਦੇ ਏ.ਡੀ.ਜੀ. ਕ੍ਰਾਈਮ ਬੀ.ਐੱਲ. ਸੋਨੀ ਜਾਂਚ 'ਤੇ ਨਜ਼ਰ ਰੱਖਣਗੇ। ਐੱਸ.ਆਈ.ਟੀ. 'ਚ ਸੀ.ਬੀ.ਸੀ.ਆਈ.ਡੀ. ਦੇ ਐੱਸ.ਪੀ. ਸਮੀਰ ਕੁਮਾਰ ਸਿੰਘ ਵੀ ਹਨ। ਐੱਸ.ਆਈ.ਟੀ. ਮੁੱਖ ਰੂਪ ਨਾਲ ਪਹਿਲੂ ਖਾਨ ਮੌਬ ਲਿੰਚਿੰਗ ਕੇਸ ਦੀ ਜਾਂਚ 'ਚ ਖਾਮੀਆਂ ਅਤੇ ਮਿਲੀਭਗਤ ਕਰ ਕੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਧਿਕਾਰੀਆਂ ਦੀ ਪਛਾਣ ਕਰੇਗੀ। ਐੱਸ.ਆਈ.ਟੀ. ਮਾਮਲੇ ਦੀ ਜਾਂਚ 'ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਚਿੰਨ੍ਹਿਤ ਕਰਨ ਦੇ ਨਾਲ ਹੀ ਜ਼ੁਬਾਨੀ ਅਤੇ ਕਾਗਜ਼ੀ ਸਬੂਤ ਵੀ ਇਕੱਠੇ ਕਰੇਗੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਇਸ ਮਾਮਲੇ ਨੂੰ ਲੈ ਕੇ ਦੇਰ ਰਾਤ ਤੱਕ ਮੁੱਖ ਮੰਤਰੀ ਸਕੱਤਰੇਤ 'ਚ ਅਧਿਕਾਰੀਆਂ ਨਾਲ ਬੈਠਕ ਕਰਦੇ ਰਹੇ।
ਪ੍ਰਿਯੰਕਾ ਦੇ ਟਵੀਟ ਤੋਂ ਬਾਅਦ ਰਾਜਸਥਾਨ ਸਰਕਾਰ ਆਈ ਹਰਕਤ 'ਚ
ਪ੍ਰਿਯੰਕਾ ਗਾਂਧੀ ਵਲੋਂ ਪਹਿਲੂ ਖਾਨ ਦੇ ਮਾਮਲੇ 'ਚ ਟਵੀਟ ਕੀਤੇ ਜਾਣ ਤੋਂ ਬਾਅਦ ਰਾਜਸਥਾਨ ਸਰਕਾਰ ਹਰਕਤ 'ਚ ਆਈ। ਸਰਕਾਰ ਨੇ ਦੋਸ਼ੀਆਂ ਦੇ ਬਰੀ ਹੋਣ ਦੀ ਫਾਈਲ ਮੰਗਲਵਾਰ ਨੂੰ ਕਾਨੂੰਨ ਵਿਭਾਗ ਤੋਂ ਹਾਈ ਕੋਰਟ 'ਚ ਅਪੀਲ ਕਰਨ ਲਈ ਭਿਜਵਾ ਦਿੱਤੀ ਹੈ। ਸੋਮਵਾਰ ਨੂੰ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਵੀ ਕੀਤੀ ਜਾਵੇਗੀ।
ਕੇਰਲ 'ਚ ਹੜ੍ਹ ਆਉਣ ਨਾਲ ਹੁਣ ਤੱਕ 113 ਲੋਕਾਂ ਦੀ ਮੌਤ, 29 ਲਾਪਤਾ
NEXT STORY