ਕੋਰਬਾ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਦੇਸ਼ ਵਿਚ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਉਹ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਨੇ ਅਯੁੱਧਿਆ 'ਚ ਹਾਲ ਹੀ 'ਚ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਵੀ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪਿਛਲੇ ਮਹੀਨੇ ਹੋਏ ਇਸ ਵੱਡੇ ਪ੍ਰੋਗਰਾਮ 'ਚ ਕੋਈ ਗਰੀਬ, ਮਜ਼ਦੂਰ ਜਾਂ ਬੇਰੁਜ਼ਗਾਰ ਮੌਜੂਦ ਨਹੀਂ ਸੀ, ਜਦਕਿ ਅਡਾਨੀ, ਅੰਬਾਨੀ ਅਤੇ ਫਿਲਮੀ ਸਿਤਾਰੇ ਵਰਗੇ ਅਰਬਪਤੀ ਹੀ ਨਜ਼ਰ ਆਏ ਸਨ। ਗਾਂਧੀ ਨੇ ਸੋਮਵਾਰ ਸਵੇਰੇ ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਦੇ ਸੀਤਾਮੜੀ ਇਲਾਕੇ ਤੋਂ ਆਪਣੀ 'ਭਾਰਤ ਜੋੜੋ ਨਿਆਏ ਯਾਤਰਾ' ਮੁੜ ਸ਼ੁਰੂ ਕੀਤੀ ਅਤੇ ਉੱਥੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਜਾਗਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਜੇਬ 'ਤੇ ਡਾਕਾ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਦਿੱਤੇ ਸਰਕਾਰੀ ਨੌਕਰੀਆਂ ਦੇ ਭਰਤੀ ਪੱਤਰ
ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛੜੇ ਲੋਕ, ਦਲਿਤ ਅਤੇ ਆਦਿਵਾਸੀ 74 ਫ਼ੀਸਦੀ ਹਨ ਪਰ ਇਨ੍ਹਾਂ ਭਾਈਚਾਰਿਆਂ ਦਾ ਇਕ ਵੀ ਵਿਅਕਤੀ ਭਾਰਤ ਦੀਆਂ ਉਨ੍ਹਾਂ ਚੋਟੀ ਦੀਆਂ 200 ਕੰਪਨੀਆਂ ਦਾ ਮਾਲਕ ਜਾਂ ਪ੍ਰਬੰਧਨ 'ਚ ਸ਼ਾਮਲ ਨਹੀਂ ਹੈ, ਜਿਨ੍ਹਾਂ ਨੂੰ ਦੇਸ਼ ਦਾ ਪੂਰਾ ਪੈਸਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਨੂੰ ਹਿੰਦੂ ਰਾਸ਼ਟਰ ਕਹਿੰਦੀ ਹੈ ਪਰ ਦੇਸ਼ ਦੀ 74 ਫ਼ੀਸਦੀ ਆਬਾਦੀ ਅਤੇ ਆਮ ਗਰੀਬਾਂ ਨੂੰ ਕੁਝ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ,''ਉਹ ਸਿਰਫ਼ ਪਲੇਟ ਵਜਾਉਣ, ਘੰਟੀ ਵਜਾਉਣ, ਮੋਬਾਈਲ ਫੋਨ ਦਿਖਾਉਣ ਅਤੇ ਭੁੱਖ ਨਾਲ ਮਰਨ ਲਈ ਹਨ। ਮੈਨੂੰ ਦੱਸੋ, ਕੀ ਤੁਸੀਂ ਰਾਮ ਮੰਦਰ ਦੇ ਉਦਘਾਟਨ ਸਮੇਂ ਕਿਸੇ ਗਰੀਬ, ਮਜ਼ਦੂਰ, ਬੇਰੁਜ਼ਗਾਰ ਜਾਂ ਛੋਟੇ ਕਾਰੋਬਾਰੀ ਨੂੰ ਦੇਖਿਆ ਹੈ? ਮੈਂ ਸਿਰਫ਼ (ਗੌਤਮ) ਅਡਾਨੀ ਜੀ, (ਮੁਕੇਸ਼) ਅੰਬਾਨੀ ਜੀ, ਅਮਿਤਾਭ ਬੱਚਨ ਸਮੇਤ ਫਿਲਮੀ ਸਿਤਾਰੇ ਅਤੇ ਹੋਰ ਵੱਡੇ ਕਾਰੋਬਾਰੀਆਂ ਨੂੰ ਦੇਖਿਆ। ਅਡਾਨੀ ਜੀ, ਅੰਬਾਨੀ ਜੀ, ਉਨ੍ਹਾਂ ਦੀ ਪਤਨੀ ਅਤੇ ਬੱਚੇ ਵੱਡੇ-ਵੱਡੇ ਬਿਆਨ ਦੇ ਰਹੇ ਹਨ।'' ਗਾਂਧੀ ਨੇ ਇਸ ਨੂੰ ਆਰਥਿਕ ਬੇਇਨਸਾਫੀ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਜਦਕਿ ਅਡਾਨੀ ਅਤੇ ਅੰਬਾਨੀ ਚੀਨੀ ਸਾਮਾਨ ਵੇਚ ਕੇ ਮੁਨਾਫਾ ਕਮਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਕਸੀਜਨ ਨਾਲ ਭਰੇਗਾ ਜ਼ਖ਼ਮ, ਪਸ ਤੋਂ ਮਿਲੇਗੀ ਰਾਹਤ
NEXT STORY