ਗੁਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਮਧੂਸੂਦਨਗੜ੍ਹ ਖੇਤੀ ਉਪਜ ਮੰਡੀ ਤੋਂ ਕਣਕ ਚੋਰੀ ਦੇ ਸ਼ੱਕ 'ਚ ਕੁਝ ਲੋਕਾਂ ਨੇ ਇਕ ਨਾਬਾਲਗ ਮੁੰਡੇ ਦੇ ਹੱਥ-ਪੈਰ ਬੰਨ੍ਹ ਉਸ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਨਾ ਜ਼ਿਲ੍ਹੇ ਦੇ ਮਧੂਸਦਨਗੜ੍ਹ ਇਲਾਕੇ 'ਚ ਸ਼ੁੱਕਰਵਾਰ ਸ਼ਾਮ ਵਾਪਰੀ ਅਤੇ ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ 6 ਲੋਕਾਂ ਖ਼ਿਲਾਫ਼ ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : J&K ਦੇ ਨੌਜਵਾਨਾਂ ਨਾਲ PM ਮੋਦੀ ਦਾ ਵਾਅਦਾ, ਕਿਹਾ- ਮੁਸੀਬਤ ਭਰੀ ਜ਼ਿੰਦਗੀ ਨਹੀਂ ਜਿਊਣ ਦੇਵਾਂਗਾ
ਇਸ ਵੀਡੀਓ 'ਚ ਲੋਕਾਂ ਦਾ ਇਕ ਸਮੂਹ ਮੁੰਡੇ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ ਅਤੇ ਉਸ ਮੁੰਡੇ ਦੇ ਹੱਥ ਪਿੱਛੇ ਨੂੰ ਬੰਨ੍ਹੇ ਹੋਏ ਹਨ। ਮਧੁਸੂਦਨਗੜ੍ਹ ਪੁਲਸ ਥਾਣੇ ਦੇ ਇੰਚਾਰਜ ਅਨੂਪ ਭਾਰਗਵ ਨੇ ਦੱਸਿਆ,''ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਜਾਂਚ ਕਰ ਕੇ ਕੁਝ ਲੋਕਾਂ ਨੂੰ ਚਿੰਨ੍ਹਿਤ ਕਰ ਲਿਆ ਹੈ। ਮਾਮਲੇ 'ਚ 6 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਸ 'ਚ ਚੰਦੇਰੀ ਪਿੰਡ ਦੇ ਰਹਿਣ ਵਾਲੇ ਸ਼ਿਵਰਾਜ ਭੀਲ ਨੂੰ ਨਾਮਜ਼ਦ ਦੋਸ਼ੀ ਬਣਾਇਆ ਗਿਆ ਹੈ। ਬਾਕੀ 5 ਦੋਸ਼ੀਆਂ ਦੀ ਹਾਲੇ ਪਛਾਣ ਨਹੀਂ ਹੋਈ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲਖੀਮਪੁਰ ਹਿੰਸਾ: ਦੋਸ਼ੀ ਦੇ ਆਤਮ ਸਮਰਪਣ 'ਤੇ ਪੀੜਤ ਕਿਸਾਨ ਪਰਿਵਾਰ ਨੇ ਜਤਾਈ ਖੁਸ਼ੀ, ਆਖੀ ਇਹ ਗੱਲ
NEXT STORY