ਜਲੰਧਰ (ਬਿਊਰੋ) - ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਖ਼ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੱਜ ਤੋਂ ਸ਼ੁਰੂ ਹੋ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪਹਿਲੇ ਪੂਜਨੀਕ ਭਗਵਾਨ ਗਣੇਸ਼ ਜੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਸ਼ਰਧਾਲੂ ਪੂਰੀ ਸ਼ਰਧਾ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ। ਗਣੇਸ਼ ਚਤੁਰਥੀ ਦੇ 10 ਦਿਨਾਂ ਤੱਕ ਲੋਕ ਪੂਰੇ ਰੀਤੀ-ਰਿਵਾਜ਼ਾਂ ਨਾਲ ਗਣਪਤੀ ਬੱਪਾ ਦੀ ਪੂਜਾ ਕਰਦੇ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਹਨ। ਇਸ ਨਾਲ ਲੋਕਾਂ ਦੀ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਦੱਸ ਦੇਈਏ ਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਗਣੇਸ਼ ਚਤੁਰਥੀ ਦੇ ਮੌਕੇ 10 ਦਿਨ ਬੱਪਾ ਆਪਣੇ ਘਰ ਰੱਖਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਗਣੇਸ਼ ਜੀ ਨੂੰ ਆਪਣੇ ਘਰ ਡੇਢ ਦਿਨ, ਤਿੰਨ ਦਿਨ, ਪੰਜ ਦਿਨ, 9 ਦਿਨ ਜਾਂ 11 ਦਿਨ ਲੈ ਕੇ ਆਉਂਦੇ ਹਨ। ਮਾਨਤਾਵਾਂ ਦੇ ਅਨੁਸਾਰ, ਜਿਵੇਂ ਹੀ ਬੱਪਾ ਘਰ ਆਉਂਦੇ ਹਨ, ਲੋਕਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਉਹ ਦੂਰ ਕਰ ਦਿੰਦੇ ਹਨ। ਇਸ ਨਾਲ ਘਰ 'ਚ ਖੁਸ਼ੀਆਂ ਆਉਂਦੀਆਂ ਹਨ ਅਤੇ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਸਾਲ ਜੇਕਰ ਤੁਸੀਂ ਵੀ ਪਹਿਲੀ ਵਾਰ ਬੱਪਾ ਦੀ ਮੂਰਤੀ ਨੂੰ ਘਰ 'ਚ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਅਤੇ ਨਿਯਮਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ।
ਘਰ ਦੀ ਥਾਂ ਸਾਫ਼ ਕਰੋ
ਗਣੇਸ਼ ਜੀ ਦੀ ਮੂਰਤੀ ਘਰ 'ਚ ਲਿਆਉਣ ਤੋਂ ਪਹਿਲਾਂ ਲੋਕ ਆਪਣੇ ਘਰ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫ਼ਾਈ ਕਰ ਲੈਣ। ਘਰ ਦੇ ਜਿਸ ਸਥਾਨ 'ਤੇ ਤੁਸੀਂ ਗਣੇਸ਼ ਜੀ ਦੀ ਮੂਰਤੀ ਰੱਖਣੀ ਹੈ, ਉਸ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਓ। ਤੁਸੀਂ ਚਾਹੋ ਤਾਂ ਉਸ ਦੀ ਸੁੰਦਰ ਤਰੀਕੇ ਨਾਲ ਸਜਾਵਟ ਵੀ ਕਰ ਸਕਦੇ ਹੋ।
ਅਜਿਹੀ ਮੂਰਤੀ ਘਰ 'ਚ ਲਿਆਉਂਣੀ ਹੁੰਦੀ ਹੈ ਸ਼ੁੱਭ
ਬੱਪਾ ਦੀ ਮੂਰਤੀ ਜਦੋਂ ਵੀ ਤੁਸੀਂ ਆਪਣੇ ਘਰ ਲੈ ਕੇ ਆਓ ਤਾਂ ਉਸ ਦਾ ਸਵਾਗਤ ਸ਼ੰਖ ਵਜਾ ਕੇ ਕਰੋ। ਸ਼ੰਖਨਾਦ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਸ਼ੰਖ ਵਜਾਉਣ ਤੋਂ ਬਾਅਦ ਬੱਪਾ ਨੂੰ ਜਿਸ ਸਥਾਨ 'ਤੇ ਵਿਰਾਜਮਾਨ ਕਰਨਾ ਹੈ, ਉਥੇ ਗੰਗਾਜਲ ਦਾ ਛਿੜਕਾ ਕਰੋ। ਫਿਰ ਉਥੇ ਚੌਂਕੀ ਰੱਖ ਕੇ ਉਸ 'ਤੇ ਲਾਲ ਰੱਗ ਦਾ ਕੱਪੜਾ ਵਿਛਾਓ। ਹੁਣ ਗੰਗਾ ਜਲ ਵਿੱਚ ਦੁਰਵਾ ਅਤੇ ਪਾਨ ਦੇ ਪੱਤੇ ਡੁਬੋ ਕੇ ਬੱਪਾ ਨੂੰ ਇਸ਼ਨਾਨ ਕਰਵਾਓ।
ਮੂਰਤੀ ਦੇ ਸੱਜੇ ਪਾਸੇ
ਪੀਲਾ ਰੰਗ ਭਗਵਾਨ ਗਣੇਸ਼ ਜੀ ਨੂੰ ਬਹੁਤ ਪਿਆਰਾ ਹੈ। ਇਸ ਲਈ ਘਰ 'ਚ ਬੱਪਾ ਨੂੰ ਬਿਰਾਜਵਾਨ ਕਰਨ ਤੋਂ ਬਾਅਦ ਉਹਨਾਂ ਨੂੰ ਪੀਲੇ ਰੰਗ ਦੇ ਕੱਪੜੇ ਪਹਿਨਾਓ। ਫਿਰ ਓਮ ਗਂ ਗਣਪਤਯੇ ਨਮ: ਮੰਤਰ ਦਾ 21 ਵਾਰ ਜਾਪ ਕਰੋ।
ਮੂਰਤੀ ਦੇ ਸੱਜੇ ਪਾਸੇ ਕਲਸ਼ ਰੱਖੋ
ਘਰ ਦੇ ਜਿਸ ਸਥਾਨ 'ਤੇ ਤੁਸੀਂ ਬੱਪਾ ਦੀ ਮੂਰਤੀ ਰੱਖੀ ਹੈ, ਉਸ ਦੇ ਨੇੜੇ ਚਾਂਦੀ, ਸਟੀਲ ਜਾਂ ਫਿਰ ਤਾਂਬੇ ਦੇ ਕਲਸ਼ ਵਿੱਚ ਪਾਣੀ ਭਰ ਕੇ ਰੱਖੋ। ਕਲਸ਼ 'ਤੇ ਲਾਲ ਰੰਗ ਦੀ ਮੌਲੀ ਜ਼ਰੂਰ ਬੰਨ੍ਹੋ। ਇਸ ਤੋਂ ਇਲਾਵਾ ਕਲਸ਼ ਦੇ ਹੇਠਾਂ ਚੌਲਾਂ ਨੂੰ ਰੱਖੋ। ਮਾਨਤਾਵਾਂ ਦੇ ਮੁਤਾਬਕ ਅਜਿਹਾ ਕਰਨ ਨਾਲ ਘਰ 'ਚ ਸੁੱਖ-ਸ਼ਾਂਤੀ ਅਤੇ ਖ਼ੁਸ਼ੀ ਆਉਂਦੀ ਹੈ। ਕਲਸ਼ ਨੂੰ ਹਮੇਸ਼ਾ ਮੂਰਤੀ ਦੇ ਸੱਜੇ ਪਾਸੇ ਰੱਖੋ।
ਘਿਓ ਦਾ ਦੀਵਾ ਜਗਾਓ
ਘਰ 'ਚ ਭਗਵਾਨ ਗਣੇਸ਼ ਦੀ ਮੂਰਤੀ ਰੱਖਣ ਤੋਂ ਬਾਅਦ ਉਸ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ। ਘਿਓ ਦਾ ਦੀਵਾ ਜਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਜਿਸ ਨਾਲ ਘਰ 'ਚ ਰੌਸ਼ਨੀ ਹੁੰਦੀ ਹੈ।
ਹੱਥ 'ਚ ਗੰਗਾ ਜਲ ਲੈ ਕੇ ਲਓ ਇਹ ਪ੍ਰਣ
ਘਰ 'ਚ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਨ ਤੋਂ ਬਾਅਦ ਹੱਥ 'ਚ ਗੰਗਾ ਜਲ ਲਓ। ਫਿਰ ਇਹ ਪ੍ਰਣ ਲਓ ਕਿ ਤੁਸੀਂ ਕਿੰਨੇ ਦਿਨਾਂ ਤੱਕ ਬੱਪਾ ਨੂੰ ਘਰ ਲੈ ਕੇ ਆ ਰਹੇ ਹੋ। ਦੱਸ ਦੇਈਏ ਕਿ ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਤੁਸੀਂ ਬੱਪਾ ਦੀ ਮੂਰਤੀ ਨੂੰ ਡੇਢ, ਤਿੰਨ, ਪੰਜ, ਸੱਤ, ਨੌਂ ਜਾਂ ਅੱਠ ਦਿਨ ਆਪਣੇ ਘਰ ਰੱਖ ਸਕਦੇ ਹੋ।
ਹੱਥ ਜੋੜ ਕੇ ਬੱਪਾ ਅੱਗੇ ਅਰਦਾਸ ਕਰੋ
ਘਰ 'ਚ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਨ ਤੋਂ ਬਾਅਦ ਹੱਥ ਜੋੜ ਕੇ ਬੱਪਾ ਅੱਗੇ ਅਰਦਾਸ ਕਰੋ। ਗਣੇਸ਼ ਜੀ ਦਾ ਧਿਆਨ ਕਰਦੇ ਸਮੇਂ ਆਪਣੇ ਹੱਥਾਂ 'ਚ ਪੀਲੇ ਰੰਗ ਦੇ ਫੁੱਲ ਰੱਖੋ ਅਤੇ ਘਰ ਦੀ ਸੁੱਖ-ਸ਼ਾਂਤੀ ਲਈ ਬੱਪਾ ਅੱਗੇ ਪ੍ਰਾਰਥਨਾ ਕਰੋ। ਇਸ ਤੋਂ ਬਾਅਦ ਭਗਵਾਨ ਗਣੇਸ਼ ਦੇ ਚਰਨਾਂ 'ਚ ਉਹ ਫੁੱਲ ਚੜ੍ਹਾ ਦਿਓ।
ਮੋਦਕ ਦਾ ਭੋਗ
ਘਰ 'ਚ ਮੂਰਤੀ ਸਥਾਪਤ ਕਰਨ ਤੋਂ ਬਾਅਦ ਤੁਸੀਂ ਬੱਪਾ ਨੂੰ ਮੋਦਕ ਦਾ ਭੋਗ ਲਗਾ ਸਕਦੇ ਹੋ। ਮਾਨਤਾਵਾਂ ਦੇ ਮੁਤਾਬਕ ਭਗਵਾਨ ਗਣੇਸ਼ ਜੀ ਨੂੰ ਮੋਦਕ ਬਹੁਤ ਪਿਆਰੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਭਗਵਾਨ ਗਣੇਸ਼ ਜੀ ਨੂੰ ਲੱਡੂ ਵੀ ਚੜ੍ਹਾ ਸਕਦੇ ਹੋ।
ਮਣੀਪੁਰ ਦੇ ਸਾਬਕਾ ਸੀ. ਐੱਮ. ਦੇ ਘਰ ’ਤੇ ਰਾਕੇਟ ਹਮਲਾ; ਬਜ਼ੁਰਗ ਦੀ ਮੌਤ
NEXT STORY