ਨਵੀਂ ਦਿੱਲੀ – ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਟਰੇਨਾਂ ਜਿਨ੍ਹਾਂ ਨੂੰ ਕੈਂਸਲ ਕੀਤਾ ਗਿਆ ਹੈ, ਲਈ ਆਨਲਾਈਨ ਬੁੱਕ ਕਰਵਾਈਆਂ ਗਈਆਂ ਟਿਕਟਾਂ ਨੂੰ ਰੱਦ ਨਾ ਕਰਵਾਉਣ। ਉਨ੍ਹਾਂ ਨੂੰ ਆਪਣੇ-ਆਪ ਹੀ ਪੂਰਾ ਪੈਸਾ ਮਿਲ ਜਾਏਗਾ। ਰੇਲਵੇ ਨੇ ਕਾਊਂਟਰ ਟਿਕਟ ਰੱਦ ਕਰਨ ਲਈ 21 ਜੂਨ ਤੱਕ ਦਾ ਸਮਾਂ ਵਧਾਇਆ ਹੋਇਆ ਹੈ।
ਆਈ. ਆਰ. ਸੀ. ਟੀ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਰੇਲਵੇ ਮੁਸਾਫਿਰ ਟਰੇਨਾਂ ਨੂੰ ਬੰਦ ਕੀਤੇ ਜਾਣ ਪਿੱਛੋਂ ਈ-ਟਿਕਟਾਂ ਦੇ ਰੱਦ ਹੋਣ ਬਾਰੇ ਸ਼ੱਕ ਪ੍ਰਗਟਾ ਰਹੇ ਹਨ। ਮੁਸਾਫਿਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ। ਜੇ ਮੁਸਾਫਿਰ ਖੁਦ ਟਿਕਟ ਨੂੰ ਰੱਦ ਕਰਵਾਉਂਦਾ ਹੈ ਤਾਂ ਹੋ ਸਕਦਾ ਹੈ ਕਿ ਉਸਨੂੰ ਪੈਸੇ ਘੱਟ ਮਿਲਣ। ਇਸ ਲਈ ਮੁਸਾਫਿਰ ਟਿਕਟਾਂ ਨੂੰ ਰੱਦ ਨਾ ਕਰਵਾਉਣ। ਮੁਸਾਫਿਰ ਵਲੋਂ ਜਿਸ ਖਾਤੇ ਵਿਚੋਂ ਟਿਕਟ ਲਈ ਪੈਸੇ ਦਿੱਤੇ ਗਏ ਸਨ, ਉਸੇ ਖਾਤੇ ਵਿਚ ਪੂਰਾ ਪੈਸਾ ਪਾ ਦਿੱਤਾ ਜਾਏਗਾ।
ਕੋਰੋਨਾ ਤੋਂ ਬਚਣ ਲਈ ਸਰਕਾਰੀ ਹੁਕਮਾਂ ਦੀ ਕਰਨੀ ਹੋਵੇਗੀ ਪਾਲਣਾ : ਉਮਰ
NEXT STORY