ਬੈਤੂਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਲੋਕਾਂ 'ਚ ਭਾਜਪਾ ਪ੍ਰਤੀ ਬੇਮਿਸਾਲ ਭਰੋਸਾ ਅਤੇ ਪਿਆਰ ਵੇਖਿਆ ਹੈ। ਸੂਬੇ ਵਿਚ 17 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਨੇ ਬੈਤੂਲ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਜਾਣਦੀ ਹੈ ਕਿ ਉਨ੍ਹਾਂ ਦੇ ਝੂਠੇ ਵਾਅਦੇ ਮੋਦੀ ਦੀ ਗਰੰਟੀ ਦੇ ਅੱਗੇ ਟਿਕਣਗੇ ਨਹੀਂ। ਜਿਵੇਂ-ਜਿਵੇਂ 17 ਨਵੰਬਰ ਦੀ ਤਾਰੀਖ਼ ਨੇੜੇ ਆ ਰਹੀ ਹੈ, ਉਵੇਂ-ਉਵੇਂ ਕਾਂਗਰਸ ਦੇ ਦਾਅਵਿਆਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ। ਕਾਂਗਰਸ ਨੇ ਹਾਰ ਸਵੀਕਾਰ ਕਰ ਲਈ ਹੈ ਅਤੇ ਹੁਣ ਉਹ ਕਿਸਮਤ ਦੇ ਭਰੋਸੇ ਹੈ।
ਇਹ ਵੀ ਪੜ੍ਹੋ- ਬ੍ਰਹਮਕੁਮਾਰੀ ਆਸ਼ਰਮ ’ਚ ਖੁਦਕੁਸ਼ੀ ਕਰਨ ਵਾਲੀਆਂ ਭੈਣਾਂ ਨੇ 8 ਸਾਲ ਪਹਿਲਾਂ ਲਈ ਸੀ ਦੀਕਸ਼ਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਕੁਝ ਨੇਤਾ ਘਰ ਬੈਠੇ ਹਨ ਅਤੇ ਉਨ੍ਹਾਂ ਦਾ ਬਾਹਰ ਨਿਕਲਣ ਦਾ ਵੀ ਮਨ ਨਹੀਂ ਕਰਦਾ। ਕਾਂਗਰਸ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਲੋਕਾਂ ਨੂੰ ਕੀ ਕਹਿਣਗੇ। ਕਾਂਗਰਸ ਨੇ ਮਨ ਬਣਾ ਲਿਆ ਹੈ ਕਿ ਮੋਦੀ ਦੀ ਗਰੰਟੀ ਦੇ ਸਾਹਮਣੇ ਉਨ੍ਹਾਂ ਦੇ ਝੂਠੇ ਵਾਅਦੇ ਟਿਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਚੋਣਾਂ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਭ੍ਰਿਸ਼ਟਾਚਾਰ ਅਤੇ ਲੁੱਟ ਨੂੰ ਰੋਕਣ ਲਈ ਹਨ।
ਇਹ ਵੀ ਪੜ੍ਹੋ- ਕਾਂਗਰਸ ਦੀਆਂ ਗਾਰੰਟੀਆਂ ਫੇਲ ਹੋਈਆਂ ਹਨ, ਅੱਗੇ ਵੀ ਹੋਣਗੀਆਂ ਫੇਲ : ਅਨੁਰਾਗ ਠਾਕੁਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਵਿਚ ਮੋਬਾਇਲ ਫੋਨ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮੇਰੇ ਆਖ਼ਰੀ ਰੈਲੀ ਹੈ ਕਿਉਂ ਕਿ ਚੋਣ ਪ੍ਰਚਾਰ ਕੱਲ ਖ਼ਤਮ ਹੋ ਜਾਵੇਗਾ। ਕੱਲ ਬਿਰਸਾ ਮੁੰਡਾ ਅਤੇ ਝਾਰਖੰਡ ਦੀ ਜਯੰਤੀ ਹੈ ਅਤੇ ਮੈਂ ਕੱਲ ਉਸ ਸੂਬੇ ਦਾ ਦੌਰਾ ਕਰਾਂਗਾ।
ਇਹ ਵੀ ਪੜ੍ਹੋ- 8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਘੇਲ ਮਹਾਦੇਵ ਐਪ ਘਪਲੇ ਦੇ ਸਰਗਣਾ, ਲੋਕਾਂ ਨੂੰ ਲੁੱਟ ਕੇ ਭਰਿਆ ਗਾਂਧੀ ਪਰਿਵਾਰ ਦਾ ਖਜ਼ਾਨਾ : ਮੋਦੀ
NEXT STORY