ਗੁਹਾਟੀ (ਭਾਸ਼ਾ)— ਅਸਾਮ ’ਚ 6.4 ਤੀਬਰਤਾ ਦਾ ਤੇਜ਼ ਭੂਚਾਲ ਆਉਣ ਤੋਂ ਬਾਅਦ ਲਗਾਤਾਰ ਝਟਕੇ ਮਹਿਸੂਸ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ ਪੂਰੀ ਰਾਤ ਜਾਗ ਕੇ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ। ਇਸ ਭੂਚਾਲ ਨਾਲ ਸੂਬੇ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ। ਅਧਿਕਾਰੀਆਂ ਨੇ ਵੀਰਵਾਰ ਦੀ ਸਵੇਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 7 ਵਜ ਕੇ 51 ਮਿੰਟ ’ਤੇ ਤੇਜਪੁਰ ’ਚ ਆਏ 6.4 ਤੀਬਰਤਾ ਦੇ ਭੂਚਾਲ ਤੋਂ ਬਾਅਦ ਜ਼ਿਲ੍ਹੇ ਅਤੇ ਮੱਧ ਅਸਾਮ ਵਿਚ ਵੱਸੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕੁੱਲ 8 ਝਟਕੇ ਮਹਿਸੂਸ ਕੀਤੇ ਗਏ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐੱਨ. ਸੀ. ਐੱਸ.) ਨੇ ਆਪਣੇ ਬੁਲੇਟਿਨ ਵਿਚ ਕਿਹਾ ਕਿ ਬੁੱਧਵਾਰ ਰਾਤ ਨੂੰ ਵੀ ਸੂਬੇ ’ਚ ਕੁੱਲ 8 ਝਟਕੇ ਮਹਿਸੂਸ ਕੀਤੇ ਗਏ ਅਤੇ ਇਨ੍ਹਾਂ ਸਾਰਿਆਂ ਦਾ ਕੇਂਦਰ ਤੇਜਪੁਰ ਅਤੇ ਉਸ ਦੇ ਆਲੇ-ਦੁਆਲੇ ਸੀ। ਇਨ੍ਹਾਂ ’ਚੋਂ ਸਭ ਤੋਂ ਤੇਜ਼ ਝਟਕੇ ਦੀ ਤੀਬਰਤਾ 4.6 ਸੀ, ਜੋ ਕਿ ਦੇਰ ਰਾਤ ਇਕ ਵਜ ਕੇ 20 ਮਿੰਟ ’ਤੇ ਆਇਆ, ਜਿਸ ਨਾਲ ਲੋਕਾਂ ਨੂੰ ਘਬਰਾਹਟ ’ਚ ਆਪਣੇ ਘਰਾਂ ਤੋਂ ਬਾਹਰ ਦੌੜਨ ’ਤੇ ਮਜ਼ਬੂਰ ਹੋਣਾ ਪਿਆ।
ਹੋਰ ਝਟਕਿਆਂ ਦੀ ਤੀਬਰਤਾ 2.8, 2.6,2.9,2.3, 2.7 ਅਤੇ 2.08 ਸੀ ਜੋ ਸੂਬੇ ਵਿਚ ਰਾਤ 9:38, 12:24, 1:10, 1:41, 1:52, 2:38 ਅਤੇ ਸਵੇਰੇ 7:13 ’ਤੇ ਆਏ। ਭੂਚਾਲ ਤੋਂ ਬਾਅਦ ਇਨ੍ਹਾਂ ਝਟਕਿਆਂ ਦੇ ਚੱਲਦੇ ਕਿਸੇ ਢਾਂਚੇ ਨੂੰ ਨੁਕਸਾਨ ਹੋਣ ਜਾਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਪਹਿਲੇ ਭੂਚਾਲ ਤੋਂ ਬਾਅਦ ਸੂਬੇ ਵਿਚ ਕਈ ਇਮਾਰਤਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਸੀ। ਇਸ ਦੇ ਸਮੁੱਚੇ ਪੂਰਬੀ-ਉੱਤਰੀ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ, ਭੂਟਾਨ ਅਤੇ ਬੰਗਲਾਦੇਸ਼ ਵਿਚ ਮਹਿਸੂਸ ਕੀਤੇ ਗਏ ਸਨ।
‘ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਮੌਤ ਦਾ ਜ਼ਿਆਦਾ ਖ਼ਤਰਾ’
NEXT STORY