ਨਵੀਂ ਦਿੱਲੀ - ਦੇਸ਼ਭਰ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਸਿਹਤ ਮੰਤਰਾਲਾ ਨੇ ਹੋਮ ਆਈਸੋਲੇਸ਼ਨ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਸਿਹਤ ਮੰਤਰਾਲਾ ਦੀ ਸਲਾਹ ਹੈ ਕਿ ਘਰ ਰਹਿਣ ਵਾਲੇ ਸਾਰੇ ਲੋਕ ਟ੍ਰਿਪਲ ਲੇਅਰ ਮਾਸਕ ਪਾਉਣ। ਉਨ੍ਹਾਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ N95 ਮਾਸਕ ਪਾਉਣਾ ਚਾਹੀਦਾ ਹੈ। ਉਥੇ ਹੀ ਵਿਅਕਤੀਗਤ ਇਸਤੇਮਾਲ ਵਿੱਚ ਲਿਆਈਆਂ ਜਾਣ ਵਾਲੀਆਂ ਚੀਜਾਂ ਨੂੰ ਆਪਸ ਵਿੱਚ ਸ਼ੇਅਰ ਨਹੀਂ ਕਰਣ ਦੀ ਵੀ ਸਲਾਹ ਦਿੱਤੀ ਗਈ ਹੈ।
ਨਵੀਂ ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ ਆਪਣੀਆਂ ਸਾਰੀਆਂ ਦਵਾਈਆਂ ਲੈਂਦੇ ਰਹਿਣ। ਗਾਈਡਲਾਈਨ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਦਿਨ ਵਿੱਚ ਚਾਰ ਵਾਰ ਪੈਰਾਸਿਟਾਮੋਲ (650 mg) ਲੈਣ 'ਤੇ ਵੀ ਬੁਖਾਰ ਨਹੀਂ ਉਤਰਦਾ ਹੈ ਤਾਂ ਮਰੀਜ਼ ਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਣਾ ਚਾਹੀਦਾ ਹੈ। ਡਾਕਟਰ ਤੁਹਾਨੂੰ ਨਾਨਸਟੇਰਾਇਡਲ ਐਂਟੀ-ਇੰਫਲਾਮੇਟਰੀ ਦਵਾਈ ਜਿਵੇਂ ਕਿ ਨੇਪ੍ਰੋਕਸੇਨ (250 mg ਦਿਨ ਵਿੱਚ ਦੋ ਵਾਰ) ਲੈਣ ਦੀ ਸਲਾਹ ਦੇ ਸਕਦੇ ਹਨ। ਇਸ ਤੋਂ ਇਲਾਵਾ ਡਾਕਟਰ ਤੁਹਾਨੂੰ 3 ਤੋਂ 5 ਦਿਨਾਂ ਲਈ ਆਈਵਰਮੇਕਟਿਨ ਟੈਬਲੇਟ (ਦਿਨ ਵਿੱਚ ਇੱਕ ਵਾਰ mcg/kg, ਖਾਲੀ ਢਿੱਡ) ਵੀ ਦੇ ਸਕਦੇ ਹਨ।
ਗਾਈਡਲਾਈਨ ਮੁਤਾਬਕ ਜੇਕਰ ਬੁਖਾਰ ਅਤੇ ਬਲਗ਼ਮ ਪੰਜ ਦਿਨ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਬੁਡੇਸੋਨਾਇਡ ਦਾ ਇੰਹੇਲੇਸ਼ਨ ਦਿੱਤਾ ਜਾ ਸਕਦਾ ਹੈ। ਉਥੇ ਹੀ ਬੁਖਾਰ ਅਤੇ ਖੰਘ 7 ਦਿਨਾਂ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਗਾਈਡਲਾਈਨ ਮੁਤਾਬਕ ਡਾਕਟਰ ਨਾਲ ਸਲਾਹ ਤੋਂ ਬਾਅਦ ਘੱਟ ਡੋਜ਼ ਵਾਲੇ ਓਰਲ ਸਟੇਰਾਇਡ ਲੈਣ ਦੀ ਸਲਾਹ ਦਿੱਤੀ ਗਈ ਹੈ।
ਇਸਦੇ ਇਲਾਵਾ ਘਰ ਰਹਿ ਕੇ ਕੋਰੋਨਾ ਦਾ ਇਲਾਜ ਕਰਾ ਰਹੇ ਲੋਕਾਂ ਲਈ ਰੇਮਡੇਸਿਵਿਰ ਇੰਜੈਕਸ਼ਨ ਦੀ ਵੀ ਸਲਾਹ ਦਿੱਤੀ ਗਈ ਹੈ। ਗਾਈਡਲਾਈਨ ਮੁਤਾਬਕ ਘਰ 'ਤੇ ਰੇਮਡੇਸਿਵਿਰ ਇੰਜੈਕਸ਼ਨ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ। ਗਾਈਡਲਾਈਨ ਮੁਤਾਬਕ ਜੇਕਰ ਤੁਹਾਨੂੰ ਘਰ ਵਿੱਚ ਰਹਿੰਦੇ ਹੋਏ ਸਾਹ ਲੈਣ ਵਿੱਚ ਮੁਸ਼ਕਲ ਹੋਵੇ ਅਤੇ ਤੁਹਾਨੂੰ ਡਰ ਮਹਿਸੂਸ ਹੋਵੇ, ਅਜਿਹੇ ਵਿੱਚ ਜੇਕਰ ਤੁਹਾਡੀ ਆਕਸੀਜਨ 94 ਦੇ ਮਾਰਕ ਤੋਂ ਹੇਠਾਂ ਜਾ ਰਿਹਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰੀ ਸਲਾਹ ਲੈਣ ਦੀ ਲੋੜ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸੀਨੇ ਵਿੱਚ ਦਰਦ ਵੀ ਮਹਿਸੂਸ ਹੁੰਦਾ ਹੈ ਤਾਂ ਵੀ ਤੁਹਾਨੂੰ ਤੱਤਕਾਲ ਡਾਕਟਰ ਨਾਲ ਸਲਾਹ ਲੈਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ ਨੂੰ ਲੈ ਕੇ ਯੂਰਪੀਨ ਦੇਸ਼ਾਂ ਨੂੰ ਮਿਲੀ ਚਿਤਾਵਨੀ, ਸਮੇਂ ਤੋਂ ਪਹਿਲਾਂ ਦਿੱਤੀ ਢਿੱਲ ਤਾਂ ਹਾਲਾਤ ਹੋਣਗੇ ਬੇਕਾਬੂ
NEXT STORY