ਬੈਂਗਲੁਰੂ— ਬੈਂਗਲੁਰੂ ਦੇ ਇਕ ਰਿਹਾਇਸ਼ੀ ਇਲਾਕੇ 'ਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਗੱਡੀਆਂ ਦੇ ਸ਼ੋਰ-ਸ਼ਰਾਬੇ ਤੋਂ ਪ੍ਰੇਸ਼ਾਨ ਸਥਾਨਕ ਲੋਕਾਂ ਨੇ ਮੁੱਖ ਸੜਕ 'ਤੇ ਹੀ ਕੰਧ ਖੜ੍ਹੀ ਕਰ ਦਿੱਤੀ ਹੈ। ਹੁਣ ਨਗਰਪਾਲਿਕਾ ਨੇ ਇਸਨੂੰ ਨਾਜਾਇਜ਼ ਦੱਸਦੇ ਹੋਏ ਜਲਦੀ ਹੀ ਇਸਨੂੰ ਹਟਾਉਣ ਦੀ ਗੱਲ ਕਹੀ ਹੈ। ਬੈਂਗਲੁਰੂ ਦੇ ਮਹਾਲਕਸ਼ਮੀ ਲੇਆਊਟ ਰਿਹਾਇਸ਼ੀ ਇਲਾਕੇ ਵਿਚ ਸਥਾਨਕ ਲੋਕਾਂ ਨੇ ਸੜਕ 'ਤੇ ਇਹ ਕੰਧ ਖੜ੍ਹੀ ਕੀਤੀ ਹੈ। ਦਰਅਸਲ ਇਸ ਖੇਤਰ ਨਾਲ ਲੱਗਦੇ ਸ਼੍ਰੀਕਾਂਤੇਸ਼ਵਰਾ ਵਿਖੇ ਇਕ ਸਬਜ਼ੀ ਮੰਡੀ ਹੈ। ਅਨਾਜ ਦੇ ਗੋਦਾਮ ਵੀ ਨੇੜੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਗੱਡੀਆਂ ਇਥੋਂ ਲੰਘਦੀਆਂ ਹਨ।
ਕਿਉਂ ਸਵੱਛ ਨਹੀਂ ਹੋ ਰਹੀ ਉੱਤਰੀ ਭਾਰਤ ਦੀ ਹਵਾ
NEXT STORY