ਨਵੀਂ ਦਿੱਲੀ (ਭਾਸ਼ਾ)— ਪਾਕਿਸਤਾਨ ਵਿਚ ਫੌਜ ਅਤੇ ਸਰਕਾਰ ਵਿਚਾਲੇ ਖੱਟੇ-ਮਿੱਠੇ ਰਿਸ਼ਤਿਆਂ ਦਾ ਸਿਲਸਿਲਾ ਬਹੁਤ ਪੁਰਾਣਾ ਹੈ, ਇਹ ਹੀ ਵਜ੍ਹਾ ਹੈ ਕਿ ਉੱਥੇ ਲੋਕਤੰਤਰ, ਸਥਿਰ ਅਤੇ ਸਥਾਈ ਸਰਕਾਰ ਵਰਗੇ ਸ਼ਬਦ ਘੱਟ ਹੀ ਸੁਣਾਈ ਦਿੰਦੇ ਹਨ। 12 ਅਕਤੂਬਰ ਦਾ ਦਿਨ ਗੁਆਂਢੀ ਦੇਸ਼ ਦੇ ਇਤਿਹਾਸ 'ਚ ਫੌਜ ਮੁਖੀ ਦੇ ਹੱਥੋਂ ਸਰਕਾਰ ਦੇ ਤਖਤਾ ਪਲਟ ਦੇ ਦਿਨ ਦੇ ਤੌਰ 'ਤੇ ਦਰਜ ਹੈ। ਦਰਅਸਲ 1999 'ਚ ਇਸ ਦਿਨ ਦੇਸ਼ ਦੇ ਉਸ ਵੇਲੇ ਦੇ ਫੌਜ ਮੁਖੀ ਪਰਵੇਜ਼ ਮੁਸ਼ੱਰਫ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟ ਕੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ 'ਚ ਲੈ ਲਈ ਸੀ। ਨਵਾਜ਼ ਨੂੰ ਸ਼੍ਰੀਲੰਕਾ ਤੋਂ ਆ ਰਹੇ ਮੁਸ਼ੱਰਫ ਦੇ ਜਹਾਜ਼ ਨੂੰ ਅਗਵਾ ਕਰਨ ਅਤੇ ਅੱਤਵਾਦ ਫੈਲਾਉਣ ਦਾ ਦੋਸ਼ ਲਾਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਪਰਿਵਾਰ ਦੇ 40 ਮੈਂਬਰਾਂ ਨਾਲ ਸਾਊਦੀ ਅਰਬ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ।
ਦੇਸ਼ ਦੁਨੀਆ ਦੇ ਇਤਿਹਾਸ ਵਿਚ ਅੱਜ ਦੀ ਤਰੀਕ 'ਚ ਦਰਜ ਹੋਰ ਮੁੱਖ ਘਟਨਾਵਾਂ ਦਾ ਬਿਓਰਾ ਇਸ ਤਰ੍ਹਾਂ ਹੈ—
1967— ਰਾਜ ਨੇਤਾ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਨੇਤਾ ਰਾਮ ਮਨੋਹਰ ਲੋਹੀਆ ਦਾ ਦਿਹਾਂਤ।
1999— ਪਾਕਿਸਤਾਨ 'ਚ ਪਰਵੇਜ਼ ਮੁਸ਼ੱਰਫ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ ਹਥਿਆ ਲਈ।
1999— ਸੰਯੁਕਤ ਰਾਸ਼ਟਰ ਦੇ ਜਨ ਸੰਖਿਆ ਫੰਡ ਅਨੁਮਾਨ ਮੁਤਾਬਕ ਅੱਜ ਹੀ ਉਹ ਦਿਨ ਸੀ, ਜਦੋਂ ਦੁਨੀਆ ਦੀ ਆਬਾਦੀ ਨੇ 6 ਅਰਬ ਦਾ ਅੰਕੜਾ ਛੂਹ ਲਿਆ।
2001— ਸੰਯੁਕਤ ਰਾਸ਼ਟਰ ਅਤੇ ਇਸ ਦੇ ਜਨਰਲ ਸਕੱਤਰ ਕੋਫੀ ਅੰਨਾਨ ਨੂੰ ਸਦੀ ਦਾ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ।
2002— ਬਾਲੀ ਵਿਚ ਕਲੱਬਾਂ ਅਤੇ ਬਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ ਵਿਚ 202 ਲੋਕਾਂ ਦੀ ਮੌਤ।
2011— ਭਾਰਤ ਨੇ ਮਾਨਸੂਨ ਦੇ ਮਿਜਾਜ਼ ਦੇ ਅਧਿਐਨ ਲਈ ਇਕ ਸੈਟੇਲਾਈਟ ਪੁਲਾੜ 'ਚ ਲਾਂਚ ਕੀਤਾ।
2018— ਓਡੀਸ਼ਾ 'ਚ 'ਤਿਤਲੀ ਚੱਕਰਵਾਤ' ਕਾਰਨ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ 60 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ।
ਮੁੰਬਈ ਦੀਆਂ ਸੜਕਾਂ 'ਤੇ ਹੁਣ ਨਹੀਂ ਦਿੱਸੇਗੀ ਕਾਲੀ-ਪੀਲੀ ਟੈਕਸੀ
NEXT STORY