ਨੈਸ਼ਨਲ ਡੈਸਕ- ਇਹ ਧਿਆਨ ਦੇਣ ਯੋਗ ਹੈ ਕਿ ਨਿਯਮਾਂ ਵਿਚ ਬਦਲਾਅ ਕਰ ਕੇ ਪਬਲਿਕ ਐਂਟਰਪ੍ਰਾਈਜ਼ਿਜ਼ ਸਿਲੈਕਸ਼ਨ ਬੋਰਡ (ਪੀ. ਈ. ਐੱਸ. ਬੀ.) ਦੀ ਚੇਅਰਪਰਸਨ ਮੱਲਿਕਾ ਸ਼੍ਰੀਨਿਵਾਸਨ ਨੂੰ ਆਖਰੀ ਸੇਵਾ ਵਿਸਥਾਰ 2024 ਵਿਚ ਦਿੱਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਕਾਰਜਕਾਲ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ, ਇਸ ਲਈ ਕਿਹਾ ਜਾਂਦਾ ਹੈ ਕਿ ਸਰਕਾਰ ਉਨ੍ਹਾਂ ਦਾ ਕਾਰਜਕਾਲ ਵਧਾਉਣ ਲਈ ਉਤਸੁਕ ਹੈ, ਹਾਲਾਂਕਿ ਉਹ ਚੇਨਈ ਤੋਂ ਆਨਲਾਈਨ ਕੰਮ ਕਰਦੀ ਹੈ ਅਤੇ ਦਿੱਲੀ ਵਿਚ ਸਥਿਤ ਬੋਰਡ ਹੈੱਡਕੁਆਰਟਰ ਦਾ ਦੌਰਾ ਘੱਟ ਹੀ ਕਰਦੀ ਹੈ।
ਉਨ੍ਹਾਂ ਨੇ ਅਪ੍ਰੈਲ 2021 ਵਿਚ ਰਾਜੀਵ ਕੁਮਾਰ (ਸੇਵਾਮੁਕਤ ਆਈ. ਏ. ਐੱਸ.: 1984: ਝਾਰਖੰਡ) ਦੀ ਥਾਂ 3 ਸਾਲਾਂ ਦੀ ਮਿਆਦ ਜਾਂ 65 ਸਾਲ ਦੀ ਉਮਰ ਤੱਕ ਲਈ ਪਬਲਿਕ ਐਂਟਰਪ੍ਰਾਈਜ਼ਿਜ਼ ਸਿਲੈਕਸ਼ਨ ਬੋਰਡ (ਪੀ. ਈ. ਐੱਸ. ਬੀ.) ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਪੀ. ਈ. ਐੱਸ. ਬੀ. ਵਿਚ ਉਨ੍ਹਾਂ ਦਾ ਆਖਰੀ ਕੰਮਕਾਜੀ ਦਿਨ 18.11.2024 ਨੂੰ ਨਿਰਧਾਰਤ ਕੀਤਾ ਗਿਆ ਸੀ।
ਪਰ ‘ਨਮੋ’ ਪ੍ਰਸ਼ਾਸਨ ਨੇ ਨਿਯਮਾਂ ਵਿਚ ਥੋੜ੍ਹਾ ਬਦਲਾਅ ਕਰਦੇ ਹੋਏ ਉਨ੍ਹਾਂ ਦਾ ਕਾਰਜਕਾਲ 65 ਸਾਲ ਦੀ ਉਮਰ ਤੋਂ ਬਾਅਦ ਇਕ ਸਾਲ ਲਈ ਭਾਵ 19 ਨਵੰਬਰ, 2024 ਤੋਂ 18 ਨਵੰਬਰ, 2025 ਤੱਕ ਵਧਾ ਦਿੱਤਾ ਗਿਆ ਸੀ। ਹੁਣ, ਅਜਿਹੀ ਚਰਚਾ ਹੈ ਕਿ ਉਨ੍ਹਾਂ ਨੂੰ ਇਕ ਹੋਰ ਵਿਸਥਾਰ ਮਿਲ ਸਕਦਾ ਹੈ।
ਜਾਣੋ ਕਦੋਂ-ਕਦੋਂ ਵੱਡੇ ਧਮਾਕਿਆਂ ਨਾਲ ਦਹਿਲੀ ਸੀ ਦਿੱਲੀ; 2005 'ਚ ਵੀ 62 ਲੋਕਾਂ ਨੇ ਗੁਆਈ ਸੀ ਜਾਨ
NEXT STORY