ਅਮਰੋਹਾ- ਪਾਲਤੂ ਬਿੱਲੀ ਦੀ ਮੌਤ ਤੋਂ ਦੁਖੀ ਇਕ ਔਰਤ ਨੇ ਖੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੀ ਹੈ। ਹਸਨਪੁਰ ਦੇ ਪੁਲਸ ਖੇਤਰ ਅਧਿਕਾਰੀ (ਸੀਓ) ਦੀਪ ਕੁਮਾਰ ਪੰਤ ਨੇ ਦੱਸਿਆ ਕਿ ਕੋਟ ਹਸਨਪੁਰ ਮੁਹੱਲਾ ਵਾਸੀ ਪੂਜਾ (36) ਨੇ ਸ਼ਨੀਵਾਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੂਜਾ ਮਾਨਸਿਕ ਰੂਪ ਨਾਲ ਬੀਮਾਰ ਸੀ ਅਤੇ ਉਸ ਦਾ ਮੁਰਾਦਾਬਾਦ 'ਚ ਇਲਾਜ ਵੀ ਕਰਵਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ,''ਪੂਜਾ ਨੇ ਕੁਝ ਸਾਲ ਪਹਿਲੇ ਇਕ ਬਿੱਲੀ ਪਾਲੀ ਸੀ, ਜਿਸ ਨਾਲ ਉਹ ਬਹੁਤ ਪਿਆਰ ਕਰਦੀ ਸੀ। ਹਾਲਾਂਕਿ ਬਿੱਲੀ ਪਿਛਲੇ ਦਿਨੀਂ ਗੰਭੀ ਰੂਪ ਨਾਲ ਬੀਮਾਰ ਪੈ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੂਜਾ ਤਿੰਨ ਦਿਨਾਂ ਤੱਕ ਬਿੱਲੀ ਦੀ ਲਾਸ਼ ਨਾਲ ਸੌਂਦੀ ਰਹੀ। ਪਰਿਵਾਰ ਉਸ ਨੂੰ ਸਮਝਾ ਰਿਹਾ ਸੀ ਕਿ ਬਿੱਲੀ ਮਰ ਚੁੱਕੀ ਹੈ।''
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਪੂਜਾ ਦੀ ਮਾਂ ਗਜਰਾ ਦੇਵੀ ਨੇ ਦੱਸਿਆ ਕਿ ਉਸ ਦੀ ਧੀ ਨੂੰ ਆਪਣੀ ਬਿੱਲੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਉਹ ਉਸ ਦੀ ਮੌਤ ਦੇ ਸਦਮੇ ਨੂੰ ਸਹਿਨ ਨਹੀਂ ਕਰ ਸਕੀ। ਗਜਰਾ ਦੇਵੀ ਨੇ ਕਿਹਾ,''ਪੂਜਾ ਸਾਨੂੰ ਬਿੱਲੀ ਨੂੰ ਦਫਨਾਉਣ ਨਹੀਂ ਦੇ ਰਹੀ ਸੀ ਅਤੇ ਉਸ ਨਾਲ ਸੌਂ ਰਹੀ ਸੀ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਬਿੱਲੀ ਵਾਪਸ ਨਹੀਂ ਆਏਗੀ ਤਾਂ ਉਹ ਘਰ ਦੀ ਤੀਜੀ ਮੰਜ਼ਲ 'ਤੇ ਗਈ ਅਤੇ ਖ਼ੁਦਕੁਸ਼ੀ ਕਰ ਲਈ।'' ਸੀਓ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤ੍ਰਿਣਮੂਲ ਨੇਤਾ ਦੇ ਜਨਮ ਦਿਨ ’ਤੇ ਸਕੂਲ ਕੰਪਲੈਕਸ ’ਚ ਖੂਨਦਾਨ ਕੈਂਪ ਲਾਉਣ ਨੂੰ ਲੈ ਕੇ ਵਿਵਾਦ
NEXT STORY