ਨਵੀਂ ਦਿੱਲੀ— 'ਦਿ ਮੁਸਲਿਮ ਵੁਮੈਨ ਪ੍ਰੋਟੈਕਸ਼ਨ' ਕਾਨੂੰਨ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦਰਅਸਲ ਮੋਦੀ ਸਰਕਾਰ ਮੁਸਲਿਮ ਔਰਤਾਂ ਦੀ ਸੁਰੱਖਿਆਂ ਲਈ ਸੰਸਦ 'ਚ ਤਿੰਨ ਤਲਾਕ ਬਿੱਲ ਲੈ ਕੇ ਆਈ, ਜਿਸ ਨੂੰ ਦੋਹਾਂ ਸਦਨਾਂ 'ਚ ਪਾਸ ਕਰਕੇ ਕਾਨੂੰਨ ਬਣਾਇਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਪੂਰੇ ਦੇਸ਼ 'ਚ ਲਾਗੂ ਹੋ ਗਿਆ ਹੈ। ਰਾਜ ਸਭਾ 'ਚ ਇਸ ਬਿੱਲ 'ਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਇਸ ਬਿੱਲ ਨੂੰ ਲੈ ਕੇ ਵਿਰੋਧ ਜਤਾਇਆ ਸੀ। ਬਾਵਜੂਦ ਇਸ ਦੇ ਸਰਕਾਰ ਤਿੰਨ ਤਲਾਕ ਬਿੱਲ ਨੂੰ ਰਾਜ ਸਭਾ 'ਚ ਪਾਸ ਕਰਵਾਉਣ 'ਚ ਸਫਲ ਹੋਈ ਸੀ।
ਮਜ਼ਦੂਰ ਜਾਬਤਾ ਸੋਧ ਬਿੱਲ 2019 ਨੂੰ ਰਾਜ ਸਭਾ ਤੋਂ ਮਿਲੀ ਮਨਜ਼ੂਰੀ
NEXT STORY