ਨਵੀਂ ਦਿੱਲੀ, (ਭਾਸ਼ਾ)— ਇਕ ਐੱਨ. ਜੀ. ਓ. ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੀ ਮੀਡੀਆ ਵਿਚ ਕਵਰੇਜ ਕਰਨ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਸੀ. ਜੇ. ਆਈ. 'ਤੇ ਇਹ ਦੋਸ਼ ਸੁਪਰੀਮ ਕੋਰਟ ਦੀ ਇਕ ਸਾਬਕਾ ਮਹਿਲਾ ਮੁਲਾਜ਼ਮ ਨੇ ਲਾਏ ਹਨ।
ਪਟੀਸ਼ਨ 'ਤੇ ਸੁਣਵਾਈ 29 ਅਪ੍ਰੈਲ ਨੂੰ ਹੋ ਸਕਦੀ ਹੈ। ਇਸ ਵਿਚ ਗੋਗੋਈ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਮੀਡੀਆ 'ਤੇ ਉਦੋਂ ਤੱਕ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਜਦੋਂ ਤੱਕ 3 ਜੱਜਾਂ ਵਾਲੀ ਜਾਂਚ ਕਮੇਟੀ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਜਾਂਦੀ।
ਐਂਟੀ ਕੁਰੱਪਸ਼ਨ ਕੌਂਸਲਿੰਗ ਆਫ ਇੰਡੀਆ ਨਾਮੀ ਇਕ ਐੱਨ. ਜੀ. ਓ. ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੀ. ਜੇ. ਆਈ. ਵਿਰੁੱਧ ਦੋਸ਼ ਭਾਰਤੀ ਜੁਡੀਸ਼ੀਅਲ ਪ੍ਰਣਾਲੀ 'ਤੇ ਸਿੱਧਾ ਹਮਲਾ ਕਰਦੇ ਹਨ। ਪਟੀਸ਼ਨ ਵਿਚ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਲਈ ਵੀ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ ਕਾਨੂੰਨ ਅਤੇ ਨਿਆਂ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਦਿੱਲੀ ਸਰਕਾਰ, ਭਾਰਤੀ ਪ੍ਰੈੱਸ ਕੌਂਸਲ ਅਤੇ ਦਿੱਲੀ ਪੁਲਸ ਦੇ ਕਮਿਸ਼ਨਰ ਨੂੰ ਧਿਰ ਬਣਾਇਆ ਗਿਆ ਹੈ।
ਅਖਿਲੇਸ਼ ਨੇ ਮੋਦੀ ਨੂੰ ਦੱਸਿਆ 'ਪ੍ਰਧਾਨ ਬੰਦੀ'
NEXT STORY