ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਭਾਜਪਾ ਨੂੰ 'ਕਮਲ' ਦਾ ਇਸਤੇਮਾਲ ਪਾਰਟੀ ਚਿੰਨ੍ਹ ਵਜੋਂ ਕਰਨ ਤੋਂ ਰੋਕਣ ਦੀ ਅਪੀਲ ਸੰਬੰਧੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਇਸ ਗੱਲ 'ਤੇ ਗੌਰ ਕਰਦੇ ਹੋਏ ਪਟੀਸ਼ਨ ਪ੍ਰਚਾਰ ਲਈ ਦਾਇਰ ਕੀਤੀ ਗਈ ਹੈ। ਜੱਜ ਵਿਕਰਮ ਨਾਥ ਅਤੇ ਜੱਜ ਪ੍ਰਸੰਨਾ ਬੀ ਵਰਾਲੇ ਦੀ ਬੈਂਚ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ, ਜਿਸ 'ਚ ਮੁਕੱਦਮਾ ਖਾਰਜ ਕਰ ਦਿੱਤਾ ਗਿਆ ਸੀ।
ਬੈਂਚ ਨੇ ਕਿਹਾ,''ਤੁਸੀਂ ਆਪਣੇ ਲਈ ਪ੍ਰਸਿੱਧੀ ਚਾਹੁੰਦੇ ਹੋ। ਪਟੀਸ਼ਨ ਦੇਖੋ, ਤੁਸੀਂ ਕਿਸ ਤਰ੍ਹਾਂ ਦੀ ਰਾਹਤ ਦਾ ਦਾਅਵਾ ਕੀਤਾ ਹੈ? ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।'' ਸੁਪਰੀਮ ਕੋਰਟ ਜਯੰਤ ਵਿਪਤ ਨਾਮੀ ਵਿਅਕਤੀ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨ 'ਚ ਮਦਰਾਸ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ 'ਚ ਉਨ੍ਹਾਂ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਗਿਆ ਸੀ ਕਿ ਇਸ 'ਚ ਕੋਈ ਦਮ ਨਹੀਂ ਹੈ। ਸ਼ੁਰੂਆਤ 'ਚ, ਦੇਵਾਸ ਦੇ ਜ਼ਿਲ੍ਹਾ ਜੱਜ ਨੇ ਮੁਕੱਦਮਾ ਖਾਰਜ ਕਰ ਦਿੱਤਾ ਸੀ ਅਤੇ ਆਦੇਸ਼ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ। ਵਿਪਤ ਨੇ ਦਲੀਲ ਦਿੱਤੀ ਕਿ ਇਕ ਸਿਆਸੀ ਦਲ ਵਜੋਂ ਭਾਜਪਾ ਨੂੰ ਜਨ ਪ੍ਰਤੀਨਿਧੀਤੱਵ ਐਕਟ, 1951 ਦੇ ਪ੍ਰਬੰਧਾਂ ਅਨੁਸਾਰ ਰਜਿਸਟਰਡ ਸਿਆਸੀ ਦਲ ਨੂੰ ਮਿਲਣ ਵਾਲੇ ਲਾਭ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੰਗਾ ਪ੍ਰਦੂਸ਼ਣ ਮਾਮਲੇ 'ਚ ਸੁਪਰੀਮ ਕੋਰਟ ਨੇ ਲਾਈ NGT ਦੇ ਹੁਕਮ 'ਤੇ ਰੋਕ
NEXT STORY