ਨਵੀਂ ਦਿੱਲੀ — ਇਸ ਮਹਿੰਗਾਈ ਦੇ ਜ਼ਮਾਨੇ 'ਚ ਘੱਟ ਤਨਖਾਹ 'ਚ ਜੀਵਨ ਬੀਮਾ ਕਵਰ ਲੈਣਾ ਕਿਸੇ ਵੀ ਵਿਅਕਤੀ ਲਈ ਔਖਾ ਕੰਮ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਸੰਗਠਿਤ ਖੇਤਰ 'ਚ ਕੰਮ ਕਰਦੇ ਹੋ ਅਤੇ ਤੁਹਾਡਾ PF ਅਕਾਊਂਟ ਵੀ ਹੈ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ PF ਅਕਾਊਂਟ ਦੇ ਨਾਲ ਉਨ੍ਹਾਂ ਨੂੰ 6 ਲੱਖ ਰੁਪਏ ਦਾ ਮੁਫਤ ਬੀਮਾ ਕਵਰ ਵੀ ਮਿਲਦਾ ਹੈ। EPFO ਮੈਂਬਰ ਦੀ ਅਚਾਨਕ ਮੌਤ 'ਤੇ ਨਾਮਿਨੀ ਨੂੰ ਪਿਛਲੇ 12 ਮਹੀਨੇ ਦੀ ਔਸਤ ਤਨਖਾਹ ਦੀ 20 ਗੁਣਾ ਰਾਸ਼ੀ, 20 ਫੀਸਦੀ ਬੋਨਸ ਮਿਲਦਾ ਹੈ। ਇਹ ਬੀਮਾ ਕਵਰ ਤੁਹਾਡੇ PF ਅਕਾਊਂਟ ਨਾਲ ਹੀ ਲਿੰਕ ਕੀਤਾ ਹੁੰਦਾ ਹੈ। ਸਿਰਫ ਇੰਨਾ ਹੀ ਨਹੀਂ ਤੁਹਾਡੀ ਨੌਕਰੀ ਦੀ ਮਿਆਦ 'ਚ ਕੋਈ ਵੀ ਕਰਮਚਾਰੀ ਇਸ ਲਈ ਯੋਗਦਾਨ ਨਹੀਂ ਦਿੰਦਾ, ਸਗੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਖੁਦ ਆਪਣੇ ਸਾਰੇ ਮੈਂਬਰਜ਼ ਨੂੰ ਇਹ ਸਹੂਲਤ ਦੇ ਰਿਹਾ ਹੈ।
ਦੱਸਣਯੋਗ ਹੈ ਕਿ ਜੇਕਰ ਕਿਸੇ EPFO ਮੈਂਬਰ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ 'ਚ ਨਾਮਿਨੀ ਬੀਮੇ ਦੀ ਰਾਸ਼ੀ ਲਈ ਕਲੇਮ ਕਰ ਸਕਦਾ ਹੈ। EPFO ਮੈਂਬਰਜ਼ ਨੂੰ ਬੀਮਾ ਕਵਰ ਦੀ ਇਹ ਸਹੂਲਤ ਇੰਪਲਾਈ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਦੇ ਤਹਿਤ ਮਿਲਦੀ ਹੈ। ਇਸ ਸਕੀਮ ਤਹਿਤ ਮੈਂਬਰ ਦੀ ਅਚਾਨਕ ਮੌਤ 'ਤੇ ਨਾਮਿਨੀ ਨੂੰ 6 ਲੱਖ ਰੁਪਏ ਦਾ ਬੀਮਾ ਕਵਰ ਭੁਗਤਾਨ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਦੀ ਲਿਮਟ 3,60,000 ਰੁਪਏ ਸੀ ਜਿਹੜੀ ਕਿ ਹੁਣ ਵਧਾ ਕੇ 6 ਲੱਖ ਰੁਪਏ ਕਰ ਦਿੱਤੀ ਗਈ ਹੈ।
ਇਹ ਦਸਤਾਵੇਜ਼ ਹਨ ਜ਼ਰੂਰੀ
ਨਾਮਿਨੀ ਇਸ ਬੀਮਾ ਰਾਸ਼ੀ ਲਈ ਕਲੇਮ ਕਰ ਸਕਦਾ ਹੈ। ਇਸ ਲਈ ਬੀਮਾ ਕੰਪਨੀ ਨੂੰ ਡੈੱਥ ਸਰਟੀਫਿਕੇਟ, ਸਕਸੇਸ਼ਨ ਸਰਟੀਫਿਕੇਟ ਤੇ ਬੈਂਕ ਡਿਟੇਲਸ ਦੇਣੀਆਂ ਪੈਂਦੀਆਂ ਹਨ।
ਨਾਮਿਨੀ ਦਾ ਨਾਂ ਨਾ ਹੋਣ ਦੀ ਸਥਿਤੀ 'ਚ
ਖਾਤੇ ਦਾ ਕਿਸੇ ਨਾਮਿਨੀ ਦਾ ਨਾਂ ਨਾ ਹੋਣ ਦੀ ਸਥਿਤੀ 'ਚ ਕਾਨੂੰਨੀ ਉੱਤਰਾਅਧਿਕਾਰੀ ਇਸ ਬੀਮਾ ਰਾਸ਼ੀ ਲਈ ਕਲੇਮ ਕਰ ਸਕਦਾ ਹੈ।
ਰਿਟਾਇਰਮੈਂਟ ਤੋਂ ਬਾਅਦ ਨਹੀਂ ਕੀਤਾ ਜਾ ਸਕਦਾ ਕਲੇਮ
ਇਸ ਬੀਮੇ ਦਾ ਦਾਅਵਾ ਸਿਰਫ ਤਾਂ ਹੀ ਕੀਤਾ ਜਾ ਸਕਦਾ ਹੈ, ਜਦੋਂ PF ਖਾਤਾਧਾਰਕ ਦੀ ਮੌਤ ਨੌਕਰੀ ਦੇ ਕਾਰਜਕਾਲ ਦੌਰਾਨ ਹੋਈ ਹੋਵੇ। PF ਖਾਤਾਧਾਰਕ ਦੀ ਰਿਟਾਇਰਮੈਂਟ ਤੋਂ ਬਾਅਦ ਇਸ ਰਾਸ਼ੀ 'ਤੇ ਕਲੇਮ ਨਹੀਂ ਕੀਤਾ ਜਾ ਸਕਦਾ। ਨੌਕਰੀ ਦੇ ਕਾਰਜਕਾਲ ਦੌਰਾਨ ਭਾਵੇਂ ਕਰਮਚਾਰੀ ਦਫਤਰ 'ਚ ਕੰਮ ਕਰ ਰਿਹਾ ਹੋਵੇ ਜਾਂ ਛੁੱਟੀ 'ਤੇ ਹੋਵੇ ਉਸ ਦੀ ਅਚਾਨਕ ਮੌਤ 'ਤੇ ਨਾਮਿਨੀ ਪੈਸਿਆਂ ਲਈ ਕਲੇਮ ਕਰ ਸਕਦਾ ਹੈ।
ਸੁਸ਼ਮਾ ਸਵਰਾਜ ਨੇ ਖਾਲੀ ਕੀਤਾ ਸਰਕਾਰੀ ਘਰ, ਟਵੀਟ ਕਰ ਕੇ ਦਿੱਤੀ ਜਾਣਕਾਰੀ
NEXT STORY