ਮਥੁਰਾ, (ਇੰਟ.)- ਸੰਤ ਪ੍ਰੇਮਾਨੰਦ ਮਹਾਰਾਜ ਦੇ ਵ੍ਰਿੰਦਾਵਨ ਸਥਿਤ ਕੇਲੀ ਕੁੰਜ ਆਸ਼ਰਮ ’ਚ ਚੇਲੇ ਰਸਿਕ ਦੁਲਾਰੀ ਸ਼ਰਨ ਉਰਫ਼ ਦੀਪਕ ਲੋਧੀ ਦੀ ਮੌਤ ਤੋਂ ਬਾਅਦ ਪ੍ਰਬੰਧਾਂ ’ਚ ਬਦਲਾਅ ਕੀਤਾ ਗਿਆ ਹੈ। ਆਸ਼ਰਮ ’ਚ ਦੀਕਸ਼ਾ ਪ੍ਰੋਗਰਾਮ ਅਤੇ ਟੋਕਨ ਰਾਹੀਂ ਹੋਣ ਵਾਲੇ ਦਰਸ਼ਨਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ। ਯਮੁਨਾ ਵਿਹਾਰ ਕੁੰਜ ਬੇਲਵਾਨ ’ਚ ਦੀਕਸ਼ਾ ਪ੍ਰਾਪਤ ਭਗਤਾਂ ਦੇ ਦਰਸ਼ਨਾਂ ਦੀ ਵਿਵਸਥਾ ਵੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਆਸ਼ਰਮ ਦੇ ਸੇਵਾਦਾਰਾਂ ਨੇ ਸਪੀਕਰ ਰਾਹੀਂ ਸ਼ਰਧਾਲੂਆਂ ਨੂੰ ਨਵੇਂ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਦੀਕਸ਼ਾ ਅਤੇ ਦਰਸ਼ਨ ਦੁਬਾਰਾ ਕਦੋਂ ਸ਼ੁਰੂ ਹੋਣਗੇ, ਇਸ ਦੀ ਕੋਈ ਤੈਅ ਤਰੀਕ ਨਹੀਂ ਦੱਸੀ ਗਈ ਹੈ। ਆਸ਼ਰਮ ’ਚ ਸੇਵਾ ਕਰ ਰਹੇ ਪੈਰੋਕਾਰਾਂ ਲਈ ਲਾਗੂ ਡ੍ਰੈੱਸ ਕੋਡ ਵੀ ਖ਼ਤਮ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਦੀਪਕ ਲੋਧੀ ਦੀ 26 ਸਤੰਬਰ ਦੀ ਸਵੇਰੇ ਲੱਗਭਗ 10.36 ਵਜੇ ਮੌਤ ਹੋਈ ਸੀ। ਉਹ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਰਹਿਣ ਵਾਲੇ ਸਨ। ਪੁਲਸ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ’ਚ ਉਹ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਦੇ ਵਿਖਾਈ ਦਿੱਤੇ ਸਨ। ਪੋਸਟਮਾਰਟਮ ’ਚ ਗੰਭੀਰ ਸੱਟ ਅਤੇ ਵਧੇਰੇ ਖੂਨ ਵਹਿਣ ਦੀ ਗੱਲ ਸਾਹਮਣੇ ਆਈ। ਪੁਲਸ ਘਟਨਾ ਤੋਂ ਪਹਿਲਾਂ ਕਮਰੇ ’ਚ ਹੋਈਆਂ ਸਰਗਰਮੀਆਂ ਦੀ ਜਾਂਚ ਕਰ ਰਹੀ ਹੈ। ਡੀ. ਵੀ. ਆਰ., ਮੋਬਾਈਲ ਅਤੇ ਖੂਨ ਦੇ ਨਮੂਨੇ ਫਾਰੈਂਸਿਕ ਜਾਂਚ ਲਈ ਭੇਜੇ ਗਏ ਹਨ। ਮੋਬਾਈਲ ਤੋਂ ਹਟਾਈ ਗਈ ਫੋਟੋ ਅਤੇ ਚੈਟ ਰਾਹੀਂ ਵੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਤਮਸਤਕ ਹੋਏ ਜੱਗੀ ਜੌਹਲ
NEXT STORY