ਗੋਰਖਪੁਰ— ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ 'ਚ ਕਿਰਾਏ ਦੇ ਮਕਾਨ 'ਚ ਇਕੱਲੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕਰਦੇ ਹੋਏ 25 ਸਾਲਾ ਅਵਿਆਹੁਤਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਵਤੀ ਸੀ ਅਤੇ ਫੋਨ 'ਤੇ ਡਿਲੀਵਰੀ ਦਾ ਵੀਡੀਓ ਦੇਖ ਕੇ ਆਪਣੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਬਹਿਰਾਈਚ ਦੀ ਰਹਿਣ ਵਾਲੀ ਸੀ ਅਤੇ ਪਿਛਲੇ 4 ਸਾਲਾਂ ਤੋਂ ਗੋਰਖਪੁਰ 'ਚ ਰਹਿ ਰਹੀ ਸੀ। ਉਹ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ। ਪੁਲਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਸ ਨੇ ਬਿਲੰਦਪੁਰ ਇਲਾਕੇ 'ਚ ਕਿਰਾਏ 'ਤੇ ਇਕ ਕਮਰਾ ਲਿਆ ਅਤੇ ਐਤਵਾਰ ਨੂੰ ਹੋਰ ਕਿਰਾਏਦਾਰਾਂ ਨੇ ਉਸ ਦੇ ਕਮਰੇ ਦੇ ਦਰਵਾਜ਼ੇ 'ਚੋਂ ਖੂਨ ਵਗਦੇ ਦੇਖਿਆ। ਇਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ।
ਨੇੜੇ ਦੇ ਲੋਕ ਉੱਥੇ ਜਮ੍ਹਾ ਹੋ ਗਏ ਅਤੇ ਪੁਲਸ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਪੁਲਸ ਜਦੋਂ ਕਮਰੇ 'ਚ ਦਾਖਲ ਹੋਈ ਤਾਂ ਔਰਤ ਅਤੇ ਉਸ ਦੇ ਬੱਚੇ ਨੂੰ ਖੂਨ 'ਚ ਲੱਥਪੱਥ ਦੇਖਿਆ। ਔਰਤ ਦੀ ਲਾਸ਼ ਬਾਅਦ 'ਚ ਪੋਸਟਮਾਰਟਮ ਲਈ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਇਸੇ ਕਾਰਨ ਉਸ ਨੇ ਬਿਨਾਂ ਕਿਸੇ ਨੂੰ ਦੱਸੇ ਯੂ-ਟਿਊਬ ਦੇਖ ਕੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ। ਕੈਂਟ ਪੁਲਸ ਥਾਣੇ ਦੇ ਐੱਸ.ਐੱਚ.ਓ. ਰਵੀ ਰਾਏ ਨੇ ਦੱਸਿਆ,''ਔਰਤ ਦੀ ਉਮਰ 25 ਸਾਲ ਸੀ ਅਤੇ ਉਹ ਅਵਿਆਹੁਤਾ ਸੀ। ਉਹ ਆਪਣੇ ਕਮਰੇ 'ਚ ਇਕੱਲੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ 'ਚ ਮਰ ਗਈ। ਉਹ ਚਾਰ ਦਿਨ ਪਹਿਲਾਂ ਹੀ ਕਿਰਾਏ 'ਤੇ ਰਹਿਣ ਆਈ ਸੀ। ਹਾਲਾਂਕਿ ਉਹ ਪਿਛਲੇ ਚਾਰ ਸਾਲਾਂ ਤੋਂ ਗੋਰਖਪੁਰ 'ਚ ਰਹਿ ਰਹੀ ਸੀ ਅਤੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ।'' ਪੁਲਸ ਅਨੁਸਾਰ ਇਸ ਮਾਮਲੇ 'ਚ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ, ਕਿਉਂਕਿ ਪਰਿਵਾਰ ਨੇ ਕੋਈ ਸ਼ਿਕਾਇਤ ਪੱਤਰ ਨਹੀਂ ਦਿੱਤਾ ਅਤੇ ਉਨ੍ਹਾਂ ਨੇ ਉਸ ਵਿਅਕਤੀ ਬਾਰੇ ਵੀ ਕੁਝ ਨਹੀਂ ਦੱਸਿਆ, ਜਿਸ ਤੋਂ ਉਹ ਗਰਭਵਤੀ ਹੋਈ ਸੀ।
ਬੁਢਾਪੇ ਨੂੰ ਬ੍ਰੇਕਾਂ ਲਾਉਂਦਾ ਹੈ ਯੋਗ
NEXT STORY