ਨਵੀਂ ਦਿੱਲੀ, (ਏਜੰਸੀਆਂ)–ਜੇ ਤੁਸੀਂ ਨਿਯਮਿਤ ਰੂਪ ਨਾਲ ਯੋਗ ਕਰਦੇ ਹੋ ਤਾਂ ਤੁਹਾਡੇ ਸਰੀਰ ’ਤੇ ਉਮਰ ਵਧਣ ਦਾ ਅਸਰ, ਜਿਸ ਨੂੰ ਅਸੀਂ ਆਮ ਸ਼ਬਦਾਂ ’ਚ ਬੁਢਾਪਾ ਵੀ ਕਹਿ ਸਕਦੇ ਹਾਂ, ਦਿਖਾਈ ਨਹੀਂ ਦਿੰਦਾ ਯਾਨੀ ਯੋਗ ਤੁਹਾਨੂੰ ਬੁੱਢਾ ਨਹੀਂ ਹੋਣ ਦਿੰਦਾ। ਅਜਿਹਾ ਇਕ ਸਟਡੀ ਦੇ ਨਤੀਜੇ ਦੱਸਦੇ ਹਨ। ਜੇ ਤੁਸੀਂ ਵੀ ਲਗਾਤਾਰ ਯੋਗ ਕਰਦੇ ਹੋ ਤਾਂ ਉਮਰ ਵਧਣ ਦੇ ਬਾਵਜੂਦ ਵੀ ਤੁਹਾਡਾ ਸਰੀਰ ਅਤੇ ਮਨ ਬੁੱਢਾ ਨਹੀਂ ਹੋਵੇਗਾ। ਏਮਜ਼ ਨੇ 96 ਤੰਦਰੁਸਤ ਲੋਕਾਂ ’ਤੇ ਆਪਣੀ ਸਟਡੀ ਕਰਕੇ ਇਸ ਗੱਲ ਨੂੰ ਸਾਬਤ ਕੀਤਾ ਹੈ।
ਕਿਉਂ ਆਉਂਦੈ ਬੁਢਾਪਾ?
ਦਰਅਸਲ ਉਮਰ ਵਧਣ ਦੇ ਨਾਲ ਸਰੀਰ ’ਚ ਬਾਇਓਲਾਜੀਕਲ ਬਦਲਾਅ ਹੋਣ ਲੱਗਦੇ ਹਨ, ਜਿਸ ਨਾਲ ਇਨਸਾਨ ’ਚ ਬੀਮਾਰੀਆਂ ਵਧਦੀਆਂ ਹਨ ਅਤੇ ਉਹ ਬੁੱਢਾ ਹੋਣ ਲੱਗਦਾ ਹੈ।
ਸਾਡੇ ਸਰੀਰ ਲਈ ਡੀ. ਐੱਨ. ਏ. ਦੇ ਅੰਦਰ ਟੈਲੋਮੇਅਰ ਹੁੰਦਾ ਹੈ। ਇਹ ਸਮੇਂ ਦੇ ਨਾਲ ਛੋਟਾ ਹੁੰਦਾ ਜਾਂਦਾ ਹੈ। ਇਸ ਦੇ ਛੋਟੇ ਹੋਣ ਨਾਲ ਬੁਢਾਪਾ ਆਉਂਦਾ ਹੈ। ਯੋਗ ਸਰੀਰ ’ਚ ਹੋਣ ਵਾਲੇ ਉਸ ਬਾਇਓਲਾਜੀਕਲ ਬਦਲਾਅ ਨੂੰ ਰੋਕ ਦਿੰਦਾ ਹੈ। ਬੀਮਾਰੀਆਂ ਨਹੀਂ ਲੱਗਦੀਆਂ ਅਤੇ ਵਿਅਕਤੀ ਉਮਰ ਵਧਣ ਤੋਂ ਬਾਅਦ ਵੀ ਬੁੱਢਾ ਨਹੀਂ ਹੁੰਦਾ।
ਸਟ੍ਰੈੱਸ ਲੈਵਲ ਨੂੰ ਘੱਟ ਕਰਦੈ ਯੋਗ
ਡਾਕਟਰ ਨੇ ਕਿਹਾ ਕਿ ਡੀ. ਐੱਨ. ਏ. ਨੂੰ ਡੈਮੇਜ ਕਰਨ ’ਚ ਸਟ੍ਰੈੱਸ ਇਕ ਅਹਿਮ ਕਾਰਨ ਹੁੰਦਾ ਹੈ। ਯੋਗ ਕਰਨ ਨਾਲ ਸਟ੍ਰੈੱਸ ਦੇ ਲੈਵਲ ’ਚ ਕਮੀ ਆਉਂਦੀ ਹੈ। ਡੀ. ਐੱਨ. ਏ. ਡੈਮੇਜ ਕਰਨ ਵਾਲੇ ਮਾਰਕਰ ਘੱਟ ਹੋ ਗਏ। ਉਥੇ ਹੀ ਟੈਲੋਮੇਅਰ ਦੀ ਲੰਬਾਈ ਵੱਧ ਗਈ। ਬੀ. ਡੀ. ਐੱਨ. ਐੱਫ. ਵੀ ਵੱਧ ਗਿਆ, ਇਸ ਨਾਲ ਸੋਚਣ-ਸਮਝਣ ਦੀ ਸਮਰੱਥਾ ਵੱਧ ਜਾਂਦੀ ਹੈ। ਡਾਕਟਰ ਰੀਮਾ ਨੇ ਕਿਹਾ ਕਿ ਜਦੋਂ ਉਮਰ ਵਧਦੀ ਹੈ ਤਾਂ ਬਲੱਡ ਪ੍ਰੈਸ਼ਰ ਅਤੇ ਭੁੱਲਣ ਦੀ ਬੀਮਾਰੀ ਹੋਣ ਲੱਗਦੀ ਹੈ, ਯੋਗ ਉਸ ਨੂੰ ਵੀ ਘੱਟ ਕਰਦਾ ਹੈ। ਇਸ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਇਨਸਾਨ ਨੂੰ ਬੁਢਾਪਾ ਛੇਤੀ ਨਹੀਂ ਆਉਂਦਾ।
ਯੂ. ਪੀ.-ਦਿੱਲੀ ’ਚ ਗਠਜੋੜ ਲਈ ਸੋਨੀਆ ਖੇਮਾ ਫਿਰ ਸਰਗਰਮ
NEXT STORY