ਚੰਡੀਗੜ੍ਹ-ਖਤਰਨਾਕ ਕੋਰੋਨਾਵਾਇਰਸ ਦੇ ਖਤਰੇ ਤੋਂ ਬਚਾਅ ਲਈ ਹਰਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ 'ਚ ਸੈਨੇਟਾਈਜ਼ਰ ਦੀ ਡਿਮਾਂਡ ਵੱਧ ਗਈ ਹੈ। ਇਸ ਦੇ ਨਾਲ ਹੀ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਵੀ ਕੁਝ ਸ਼ਰਾਬ ਬਣਾਉਣ ਵਾਲੀ ਡਿਸਟਲਰੀ ਨੂੰ ਹੈਂਡ ਸੈਨੇਟਾਈਜ਼ਰ ਬਣਾਉਣ ਦਾ ਲਾਇਸੈਂਸ ਦਿੱਤਾ ਸੀ। ਹਰਿਆਣਾ 'ਚ ਬਣਾਏ ਗਏ ਸੈਨੇਟਾਈਜ਼ਰ 'ਤੇ ਡਿਸਟਲਰੀ ਕੰਪਨੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਫੋਟੋ ਛਾਪ ਦਿੱਤੀ ਹੈ, ਜੋ ਕਿ ਰਾਜਨੀਤਿਕ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ 'ਤੇ ਵਿਰੋਧੀ ਧਿਰ ਨੇ ਤਿੱਖਾ ਨਿਸ਼ਾਨਾ ਵਿੰਨਿ੍ਹਆ।
ਕਾਂਗਰਸ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਦੁਪਿੰਦਰ ਹੁੱਡਾ ਅਤੇ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸੈਨੇਟਾਈਜ਼ਰ ਮੁਫਤ ਕੰਪਨੀਆਂ ਦੁਆਰਾ ਵੰਡਿਆ ਜਾ ਰਿਹਾ ਹੈ ਜਾਂ ਫਿਰ ਸਰਕਾਰੀ ਫੰਡ 'ਚੋਂ ਪੈਸੇ ਦਿੱਤੇ ਜਾਣਗੇ।
ਸੂਰਜੇਵਾਲ ਨੇ ਲਿਖਿਆ ਹੈ, "ਇਹ ਸਮਾਂ ਰਾਜਨੀਤੀ ਦਾ ਨਹੀਂ ਸੇਵਾ ਦਾ ਹੈ। ਸਤਿਕਾਰਯੋਗ ਖੱਟੜ ਜੀ-ਦੁਸ਼ਯੰਤ ਜੀ ਕੀ ਕੋਰੋਨਾ ਵਾਇਰਸ ਦੇ ਕਹਿਰ 'ਚ ਤੁਹਾਨੂੰ ਸਸਤੀ ਰਾਜਨੀਤੀ ਅਤੇ ਖੁਦ ਦੇ ਪ੍ਰਚਾਰ ਤੋਂ ਅੱਗੇ ਕੁਝ ਨਜ਼ਰ ਨਹੀਂ ਆਉਂਦਾ? ਦੁਖਾਂਤ ਦੇਖਿਆ ਅਤੇ ਸਰਕਾਰੀ ਪੈਸੇ ਨਾਲ ਨਕਦੀ ਕਰਨਾ ਸ਼ੁਰੂ। ਇਸ ਲਈ ਜਨਤਾ ਦਾ ਭਰੋਸਾ ਰਾਜਨੀਤਿਕ ਤੰਤਰ ਤੋਂ ਉੱਠ ਰਿਹਾ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੂੰ ਦਰੁਸਤ ਕਰੋ।"
ਕੋਰੋਨਾ ਵਿਰੁੱਧ ਜੰਗ : PM ਮੋਦੀ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਚਰਚਾ
NEXT STORY