ਦੇਹਰਾਦੂਨ (ਏਜੰਸੀ)- ਉੱਤਰਾਖੰਡ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕਾਰਨ ਚਾਰਧਾਮ ਯਾਤਰਾ 2 ਦਿਨਾਂ ਲਈ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸੰਬੰਧ 'ਚ ਗੜ੍ਹਵਾਲ ਡਿਵੀਜ਼ਨਲ ਦੇ ਕਮਿਸ਼ਨਰ ਆਨੰਦ ਸਵਰੂਪ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਉੱਚਿਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।
ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਵਲੋਂ ਜਾਰੀ ਭਵਿੱਖਬਾਣੀ ਅਨੁਸਾਰ, ਬਾਰਿਸ਼ ਦਾ 'ਰੈੱਡ ਅਲਰਟ' ਹੋਣ ਕਾਰਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਚਾਰਧਾਮ ਯਾਤਰਾ ਸ਼ਨੀਵਾਰ ਦੁਪਹਿਰ ਤੋਂ ਐਤਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਕਮਿਸ਼ਨਰ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ 'ਚ ਜ਼ਰੂਰੀ ਕਦਮ ਚੁੱਕਣ ਅਤੇ ਮੌਸਮ ਆਮ ਹੋਣ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਕਰਨ ਲਈ ਕਿਹਾ ਹੈ।
ਮੌਸਮ ਵਿਭਾਗ ਨੇ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 26 ਤੋਂ 27 ਸਤੰਬਰ ਨੂੰ ਬਾਰਿਸ਼ ਦਾ 'ਰੈੱਡ' ਅਤੇ 'ਓਰੇਂਜ' ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਰਾਜ ਦੇ 5 ਜ਼ਿਲ੍ਹਿਆਂ- ਬਾਗੇਸ਼ਵਰ, ਪਿਥੌਰਾਗੜ੍ਹ, ਚੰਪਾਵਤ, ਨੈਨੀਤਾਲ ਅਤੇ ਊਧਮਸਿੰਘ ਨਗਰ 'ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ, 5 ਹੋਰ ਜ਼ਿਲ੍ਹਿਆਂ- ਦੇਹਰਾਦੂਨ, ਪੌੜੀ, ਰੁਦਰਪ੍ਰਯਾਗ, ਚਮੋਲੀ, ਅਲਮੋੜਾ 'ਚ ਓਰੇਂਜ ਅਲਰਟ ਅਤੇ ਬਾਕੀ ਤਿੰਨ ਜ਼ਿਲ੍ਹਿਆਂ- ਹਰਿਦੁਆਰ, ਉਤਰਕਾਸ਼ੀ ਅਤੇ ਟਿਹਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ, ਐਤਵਾਰ ਨੂੰ ਚਾਰ ਜ਼ਿਲ੍ਹਿਆਂ- ਦੇਹਰਾਦੂਨ, ਟਿਹਰੀ, ਪੌੜੀ ਅਤੇ ਹਰਿਦੁਆਰ 'ਚ ਰੈੱਡ ਅਲਰਟ, ਚਾਰ ਹੋਰ ਜ਼ਿਲ੍ਹਿਆਂ- ਉੱਤਰਕਾਸ਼ੀ, ਚਮੋਲੀ, ਨੈਨੀਤਾਲ ਅਤੇ ਰੁਦਰਪ੍ਰਯਾਗ 'ਚ ਓਰੇਂਜ ਅਲਰਟ ਅਤੇ ਬਾਕੀ ਪੰਜ ਜ਼ਿਲ੍ਹਿਆਂ- ਬਾਗੇਸ਼ਵਰ, ਅਲਮੋੜਾ, ਚੰਪਾਵਤ, ਊਧਮ ਸਿੰਘ ਨਗਰ ਅਤੇ ਪਿਥੌਰਾਗੜ੍ਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CAIT ਨੇ 2 ਅਕਤੂਬਰ ਨੂੰ 'No UPI Day 'ਤੇ ਜਾਰੀ ਕੀਤਾ ਸਪੱਸ਼ਟੀਕਰਨ
NEXT STORY