ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨਾ ਇੱਕ ਪਾਇਲਟ ਨੂੰ ਮਹਿੰਗਾ ਪੈ ਗਿਆ। ਗੋ-ਏਅਰ ਵਿੱਚ ਕੰਮ ਕਰਨ ਵਾਲੇ ਇਸ ਕਰਮਚਾਰੀ ਨੂੰ ਕੰਪਨੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ। ਇਹ ਸੀਨੀਅਰ ਪਾਇਲਟ ਭਾਰਤੀ ਹਵਾਈ ਫੌਜ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਕੰਪਨੀ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰ ਪਾਇਲਟ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਕਿ ਗੋ-ਏਅਰ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਅਤੇ ਸਾਰੇ ਕਰਮਚਾਰੀਆਂ ਲਈ ਕੰਪਨੀ ਦੇ ਰੁਜ਼ਗਾਰ ਨਿਯਮਾਂ ਅਤੇ ਨੀਤੀਆਂ ਜਿਸ ਵਿੱਚ ਸੋਸ਼ਲ ਮੀਡੀਆ ਵੀ ਸ਼ਾਮਲ ਹੈ, ਦਾ ਪਾਲਣ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ 'ਚ 4.2 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ
ਗੋ-ਏਅਰ ਨੇ ਕੈਪਟਨ ਦੀਆਂ ਸੇਵਾਵਾਂ ਨੂੰ ਤੱਤਕਾਲ ਪ੍ਰਭਾਵ ਨਾਲ ਖ਼ਤਮ ਕਰ ਦਿੱਤਾ ਹੈ। ਉਥੇ ਹੀ, ਪਾਇਲਟ ਨੇ ਆਪਣੇ ਬਿਆਨ 'ਤੇ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਲੈ ਕੇ ਕੀਤੇ ਗਏ ਟਵੀਟ 'ਤੇ ਮੁਆਫੀ ਮੰਗਦਾ ਹਾਂ।
ਸੀਨੀਅਰ ਪਾਇਲਟ ਨੇ ਕਿਹਾ ਕਿ ਮੈਂ ਸਪੱਸ਼ਟ ਕਰਦਾ ਹਾਂ ਕਿ ਗੋ-ਏਅਰ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੇਰੇ ਕਿਸੇ ਵੀ ਟਵੀਟ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਮੇਰੇ ਵਿਅਕਤੀਗਤ ਵਿਚਾਰ ਸਨ। ਮੈਂ ਆਪਣੇ ਵੱਲੋਂ ਕੀਤੇ ਗਏ ਕੰਮਾਂ ਲਈ ਪੂਰੀ ਜ਼ਿੰਮੇਦਾਰੀ ਲੈਂਦਾ ਹਾਂ ਅਤੇ ਆਪਣੀਆਂ ਗਲਤੀਆਂ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ ਅਤੇ ਨਤੀਜੇ ਨੂੰ ਆਪਣੀ ਇੱਛਾ ਨਾਲ ਸਵੀਕਾਰ ਕਰਨਾ ਚਾਹੁੰਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਹਿਮਾਚਲ ਪ੍ਰਦੇਸ਼ 'ਚ 4.2 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ
NEXT STORY