ਨਵੀਂ ਦਿੱਲੀ : ਈਰਾਨ ਵਿੱਚ ਲਗਾਤਾਰ ਵਿਗੜਦੀ ਜਾ ਰਹੀ ਸਥਿਤੀ ਅਤੇ ਵਧ ਰਹੀ ਹਿੰਸਾ ਦੇ ਵਿਚਕਾਰ ਭਾਰਤ ਸਰਕਾਰ ਨੇ ਉੱਥੇ ਫਸੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵੱਡੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਜਾਣਕਾਰੀ ਦਿੱਤੀ ਹੈ ਕਿ ਈਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਜਹਾਜ਼ ਤਿਆਰ ਰੱਖੇ ਗਏ ਹਨ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਭਾਰਤ ਆਉਣ ਦੇ ਇੱਛੁਕ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
190 ਸ਼ਹਿਰਾਂ ਵਿੱਚ ਫੈਲੀ ਵਿਰੋਧ ਦੀ ਅੱਗ
ਈਰਾਨ ਦੇ ਲਗਭਗ 190 ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਦੀ ਅੱਗ ਫੈਲ ਚੁੱਕੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਈਰਾਨ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਵੀਜ਼ਾ ਅਤੇ ਆਈ.ਡੀ. ਪਰੂਫ਼ ਤਿਆਰ ਰੱਖਣ। ਉਨ੍ਹਾਂ ਨੂੰ ਈਰਾਨ ਵਿੱਚ ਭਾਰਤੀ ਦੂਤਾਵਾਸ ਜਾਂ ਵਣਜ ਦੂਤਾਵਾਸ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਹਵਾਈ ਰਸਤੇ ਪ੍ਰਭਾਵਿਤ,
ਈਰਾਨ ਵਿੱਚ ਜਾਰੀ ਤਣਾਅ ਕਾਰਨ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਵੀ ਅਸਰ ਪਿਆ ਹੈ। ਹਾਲ ਹੀ ਵਿੱਚ ਈਰਾਨ ਵੱਲੋਂ ਆਪਣਾ ਹਵਾਈ ਖੇਤਰ (Airspace) ਕੁਝ ਘੰਟਿਆਂ ਲਈ ਬੰਦ ਕੀਤੇ ਜਾਣ ਕਾਰਨ ਏਅਰ ਇੰਡੀਆ ਦੀ ਦਿੱਲੀ-ਨਿਊਯਾਰਕ ਫਲਾਈਟ ਨੂੰ ਟੇਕਆਫ ਕਰਨ ਤੋਂ ਬਾਅਦ ਵਾਪਸ ਦਿੱਲੀ ਮੁੜਨਾ ਪਿਆ। ਅੰਦਾਜ਼ੇ ਮੁਤਾਬਕ ਈਰਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ, ਕਾਰੋਬਾਰੀ ਅਤੇ ਕਾਮੇ ਮੌਜੂਦ ਹਨ, ਜਿਨ੍ਹਾਂ ਦੀ ਸੁਰੱਖਿਆ ਭਾਰਤ ਸਰਕਾਰ ਦੀ ਸਰਵਉੱਚ ਤਰਜੀਹ ਹੈ।
ਮਹਾਰਾਸ਼ਟਰ ਨਗਰ ਨਿਗਮ ਚੋਣਾਂ ਸਮਾਪਤ: ਐੱਸਈਸੀ ਨੇ ਅਨੁਸਾਰ 46 ਤੋਂ 50 ਫੀਸਦੀ ਹੋਈ ਵੋਟਿੰਗ
NEXT STORY