ਡੋਮਡੋਮਾ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਮ ਮੰਦਰ ਦੇ ਨਾਂ 'ਤੇ ਲਹਿਰ ਨਹੀਂ ਹੈ ਅਤੇ ਅਯੁੱਧਿਆ 'ਚ ਸੋਮਵਾਰ ਨੂੰ ਜੋ ਹੋਇਆ ਉਹ ਇਕ ਜਨਤਕ ਪ੍ਰੋਗਰਾਮ ਸੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸ਼ੋਅ' ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਵੀ ਕਿਹਾ ਕਿ ਆਸਾਮ 'ਚ ਉਨ੍ਹਾਂ ਦੀ 'ਭਾਰਤ ਜੋੜੋ ਨਿਆਂ ਯਾਤਰਾ' 'ਚ ਰੁਕਾਵਟ ਪੈਦਾ ਕਰਨ ਦੀ ਜਿੰਨੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨਾਲ ਉਨ੍ਹਾਂ ਦੀ ਯਾਤਰਾ ਨੂੰ ਓਨਾ ਹੀ ਪ੍ਰਚਾਰ ਮਿਲ ਰਿਹਾ ਹੈ। ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਦੇ ਧਮਕਾਉਣ ਵਾਲੇ ਕਦਮਾਂ ਤੋਂ ਉਹ ਡਰਨ ਵਾਲੇ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ 'ਰਾਮ ਲਹਿਰ' ਦਾ ਮੁਕਾਬਲਾ ਕਰਨ ਲਈ ਉਨ੍ਹਾਂ ਕੋਲ ਕੀ ਯੋਜਨਾ ਹੈ ਤਾਂ ਕਾਂਗਰਸ ਨੇਤਾ ਨੇ ਕਿਹਾ,''ਅਜਿਹੀ ਕੋਈ ਗੱਲ ਨਹੀਂ ਹੈ ਕਿ ਲਹਿਰ ਹੈ। ਇਹ ਭਾਜਪਾ ਦਾ ਸਿਆਸੀ ਪ੍ਰੋਗਰਾਮ ਸੀ। ਨਰਿੰਦਰ ਮੋਦੀ ਜੀ ਨੇ ਫੰਕਸ਼ਨ ਕੀਤਾ, ਸ਼ੋਅ ਕੀਤਾ। ਉਹ ਸਭ ਠੀਕ ਹੈ, ਚੰਗੀ ਗੱਲ ਹੈ ਪਰ ਅਸੀਂ ਸਪੱਸ਼ਟ ਹਾਂ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਲਈ '5 ਨਿਆਂ' ਦੀ ਯੋਜਨਾ ਸਾਡੇ ਕੋਲ ਹੈ। ਇਹ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ।''
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ, FIR ਦਰਜ ਕਰਨ ਦੇ ਜਾਰੀ ਹੋਏ ਨਿਰਦੇਸ਼
ਰਾਹੁਲ ਨੇ ਕਿਹਾ,''ਇਹ ਯਾਤਰਾ ਦੇ ਪਿੱਛੇ ਨਿਆਂ ਦਾ ਵਿਚਾਰ ਹੈ। ਇਸ 'ਚ ਨਿਆਂ ਦੇ 5 ਪਿਲਰ ਹਨ- ਯੂਥ ਨਿਆਂ, ਹਿੱਸੇਦਾਰੀ, ਨਾਰੀ ਨਿਆਂ, ਕਿਸਾਨ ਨਿਆਂ ਅਤੇ ਮਜ਼ਦੂਰ ਲਈ ਨਿਆਂ। ਇਹ 5 ਪਿਲਰ ਦੇਸ਼ ਨੂੰ ਸ਼ਕਤੀ ਦੇਣਗੇ। ਕਾਂਗਰਸ ਅਗਲੇ ਇਕ-ਡੇਢ ਮਹੀਨੇ 'ਚ ਇਨ੍ਹਾਂ ਨੂੰ ਜਨਤਾ ਦੇ ਸਾਹਮਣੇ ਰੱਖੇਗੀ। ਜੋ ਪ੍ਰਚਾਰ ਸਾਨੂੰ ਮਿਲਦਾ, ਉਹ ਮਿਲ ਰਿਹਾ ਹੈ। ਉਸ 'ਚ ਆਸਾਮ ਦੇ ਮੁੱਖ ਮੰਤਰੀ ਅਤੇ ਸ਼ਾਇਦ ਉਨ੍ਹਾਂ ਦੇ ਪਿੱਛੇ ਅਮਿਤ ਸ਼ਾਹ ਸਾਡੀ ਮਦਦ ਕਰ ਰਹੇ ਹਨ। ਆਸਾਮ 'ਚ ਅੱਜ ਮੁੱਖ ਮੁੱਦਾ ਯਾਤਰਾ ਬਣ ਗਿਆ ਹੈ।'' ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਅਸੀਂ ਇਨ੍ਹਾਂ ਤੋਂ ਡਰਦੇ ਨਹੀਂ ਹਾਂ। ਅਸੀਂ ਸੰਦੇਸ਼ ਪਿੰਡ-ਪਿੰਡ 'ਚ ਜਾ ਰਿਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਇੱਕੋ ਟ੍ਰੇਨ 'ਚ ਕਰ ਸਕੋਗੇ ਵੈਸ਼ਨੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨ, ਜਾਣੋ ਸ਼ਡਿਊਲ
NEXT STORY