ਪਣਜੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਿਹਾ ਕਿ ਸਰਦਾਰ ਵਲੱਭ ਭਾਈ ਪਟੇਲ ਜੇ ਕੁਝ ਹੋਰ ਸਮੇਂ ਤੱਕ ਜ਼ਿੰਦਾ ਰਹਿੰਦੇ ਤਾਂ ਗੋਆ ਪੁਰਤਗਾਲ ਦੇ ਰਾਜ ਤੋਂ ਬਹੁਤ ਪਹਿਲਾਂ ਹੀ ਮੁਕਤ ਹੋ ਗਿਆ ਹੁੰਦਾ। ਮੋਦੀ ਗੋਆ ਮੁਕਤੀ ਦਿਵਸ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸਮੁੰਦਰੀ ਕੰਢੇ ’ਤੇ ਸਥਿਤ ਗੋਆ ਨੂੰ ਭਾਰਤੀ ਹਥਿਆਰਬੰਦ ਫੋਰਸਾਂ ਨੇ 1961 ’ਚ ਪੁਰਤਗਾਲ ਦੇ ਰਾਜ ਤੋਂ ਮੁਕਤ ਕਰਵਾਇਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਮੰਤਰੀ ਮੰਡਲ ’ਚ ਉਪ ਪ੍ਰਧਾਨ ਮੰਤਰੀ ਰਹੇ ਸਰਦਾਰ ਪਟੇਲ ਦਾ 15 ਦਸੰਬਰ 1950 ਨੂੰ ਦਿਹਾਂਤ ਹੋ ਗਿਆ ਸੀ। ਪਟੇਲ ਨੂੰ ਮਹਾਰਾਸ਼ਟਰ ’ਚ ਮਰਾਠਵਾੜਾ ਖੇਤਰ ਨੂੰ ਉਸ ਵੇਲੇ ਦੇ ਨਿਜਾਮ ਤੋਂ ਮੁਕਤ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ
ਮੋਦੀ ਨੇ ਆਪਣੀ ਤਾਜ਼ਾ ਰੋਮ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੈਂ ਇਟਲੀ ਅਤੇ ਵੈਟੀਕਨ ਸਿਟੀ ਗਿਆ ਸੀ। ਉਥੇ ਮੈਨੂੰ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ’ਤੇ ਪੋਪ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਤੋਹਫਾ ਹੈ ਜੋ ਤੁਸੀਂ ਮੈਨੂੰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਵੰਨ-ਸੁਵੰਨਤਾ ਅਤੇ ਸਾਡੇ ਉੱਜਲ ਲੋਕ ਰਾਜ ਲਈ ਉਨ੍ਹਾਂ ਦਾ ਪਿਆਰ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਲਈ ਲੜਾਈ ਲੜੀ। ਇਸ ਵਿਚ ਗੋਆ ਤੋਂ ਬਾਹਰ ਦੇ ਲੋਕ ਵੀ ਸ਼ਾਮਲ ਸਨ। ਗੋਆ ਦੀ ਪੁਰਤਗਾਲੀ ਰਾਜ ਤੋਂ ਮੁਕਤੀ ਦੇ 60 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਮੋਦੀ ਐਤਵਾਰ ਬਾਅਦ ਦੁਪਹਿਰ ਪਣਜੀ ਪੁੱਜੇ। ਉਨ੍ਹਾਂ ਮੀਰਾਮਰ ਵਿਖੇ ਇਕ ਫਲਾਈ ਪਾਸਟ ਅਤੇ ਪਰੇਡ ਵੀ ਵੇਖੀ। ਉਨ੍ਹਾਂ ਕਈ ਵਿਕਾਸ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ’ਚ ਮੁੜ ਬਣਾਏ ਗਏ ਕਿਲਾ ਅਗੁਆਡਾ ਜੇਲ ਮਿਊਜ਼ੀਅਮ, ਗੋਆ ਮੈਡੀਕਲ ਕਾਲਜ ’ਚ ਸੁਪਰਸਪੈਸ਼ਲਿਟੀ ਬਲਾਕ ਅਤੇ ਨਵਾਂ ਦੱਖਣੀ ਗੋਆ ਜ਼ਿਲਾ ਹਸਪਤਾਲ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ
NEXT STORY