ਢਾਕਾ- ਪਿਛਲੀ ਚੈਂਪੀਅਨਸ ਭਾਰਤ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਵਿਚ ਜਾਪਾਨ ਨੂੰ 6-0 ਨਾਲ ਹਰਾ ਦਿੱਤਾ। ਇਸ ਨਾਲ ਭਾਰਤੀ ਟੀਮ ਨੂੰ ਰਾਊਂਡ ਰੌਬਿਨ ਪੜਾਅ ਦੇ ਇਕ ਵੀ ਮੈਚ ਵਿਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਹਰਮਨਪ੍ਰੀਤ ਸਿੰਘ (10ਵੇਂ ਤੇ 53ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਦਿਲਪ੍ਰੀਤ ਸਿੰਘ (23ਵੇਂ), ਜਰਮਨਪ੍ਰੀਤ ਸਿੰਘ (34ਵੇਂ), ਸੁਮਿਤ (46ਵੇਂ) ਤੇ ਸ਼ਮਸ਼ੇਰ ਸਿੰਘ (54ਵੇਂ) ਨੇ ਵੀ ਮੌਲਾਨਾ ਭਸਾਨੀ ਹਾਕੀ ਸਟੇਡੀਅਮ ਵਿਚ ਸਕੋਰਸ਼ੀਟ ਵਿਚ ਆਪਣੇ ਨਾਂ ਦਰਜ ਕਰਵਾਏ।
ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ
ਭਾਰਤ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣਾ ਸਥਾਨ ਪੱਕਾ ਕਰ ਚੁੱਕਿਆ ਹੈ। ਪੰਜ ਦੇਸ਼ਾਂ ਦੇ ਟੂਰਨਾਮੈਂਟ ਦੇ ਰੌਬਿਨ ਪੜਾਅ ਦੇ ਆਖਰ ਵਿਚ ਭਾਰਤ 10 ਅੰਕ ਹਾਸਲ ਕਰਤੇ ਅੰਕ ਸੂਚੀ ਵਿਚ ਚੋਟੀ 'ਤੇ ਬਣਿਆ ਹੋਇਆ ਹੈ, ਜਿਸ ਤੋਂ ਬਾਅਦ ਕੋਰੀਆ (6), ਜਾਪਾਨ (5), ਪਾਕਿਸਤਾਨ (2) ਤੇ ਮੇਜ਼ਬਾਨ ਬੰਗਲਾਦੇਸ਼ (0) ਹੈ। ਇਹ ਭਾਰਤ ਦੀ ਲਗਾਤਾਰ ਤੀਜੀ ਜਿੱਤ ਹੈ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਕੋਰੀਆ ਨੇ ਭਾਰਤ ਨੂੰ ਡਰਾਅ 'ਤੇ ਰੋਕ ਦਿੱਤਾ ਸੀ ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾ ਦਿੱਤਾ, ਜਿਸ ਤੋਂ ਬਾਅਦ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਵੀ ਹਰਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Year Ender 2021 : ਕੋਹਲੀ ਦੀ ਕਪਤਾਨੀ ਤੋਂ ਲੈ ਕੇ ਪੇਨ ਦੇ ਸੈਕਸ ਸਕੈਂਡਲ ਤਕ, ਇਹ ਰਹੇ ਕ੍ਰਿਕਟ ਜਗਤ ਦੇ 5 ਵੱਡੇ ਵਿਵਾਦ
NEXT STORY