ਬਰਲਿਨ- ਬਰਲਿਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 3 ਦੇਸ਼ਾਂ ਦੀ ਯੂਰਪ ਯਾਤਰਾ ਦੇ ਪਹਿਲੇ ਪੜਾਅ ਵਿਚ ਸੋਮਵਾਰ ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਪੁੱਜਣ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ ਅਤੇ ਬਰਲਿਨ ਦੇ ਮਸ਼ਹੂਰ ਬ੍ਰੈਂਡਨਬਰਗ ਗੇਟ 'ਤੇ ਭਾਰਤ ਦੇ ਰੰਗ ਅਤੇ ਵਿਭਿੰਨਤਾ ਦਾ ਪ੍ਰਦਰਸ਼ਨ ਹੋਇਆ। ਇਸ ਤੋਂ ਬਾਅਦ ਮੋਦੀ ਡੇਨਮਾਰਕ ਅਤੇ ਫਰਾਂਸ ਦਾ ਦੌਰਾ ਵੀ ਕਰਨਗੇ।
9 ਗਜ਼ ਦੀ ਰਵਾਇਤੀ ਪੈਠਾਨੀ ਸਾੜ੍ਹੀਆਂ ਵਿੱਚ, ਮਹਾਰਾਸ਼ਟਰ ਦੀਆਂ ਔਰਤਾਂ ਨੇ ਮੋਦੀ ਦਾ ਸਵਾਗਤ ਕਰਨ ਲਈ ਬ੍ਰੈਂਡਨਬਰਗ ਗੇਟ 'ਤੇ 'ਲੇਜਿਮ' ਡਾਂਸ ਕੀਤਾ। ਪੁਣੇ ਸਥਿਤ ਰਮਨਬਾਗ ਦੀ ਇੱਕ 'ਢੋਲ-ਤਾਸ਼ਾ' ਮੰਡਲੀ ਨੇ ਰਵਾਇਤੀ ਢੋਲ ਵਜਾਇਆ। ਇਸ ਦੇ ਨਾਲ ਹੀ ਜਦੋਂ ਪੀ.ਐੱਮ. ਮੋਦੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਲਈ ਬਰਲਿਨ ਦੇ ਪੋਟਸਡੇਮਰ ਪਲਾਟਜ਼ ਦੇ ਥੀਏਟਰ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਢੋਲ 'ਤੇ ਹੱਥ ਅਜ਼ਮਾਇਆ ਅਤੇ ਭਾਰਤੀਆਂ ਨਾਲ ਢੋਲ ਵਜਾਉਂਦੇ ਨਜ਼ਰ ਆਏ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਨਿਊਜ਼ੀਲੈਂਡ ਨੇ 2 ਸਾਲਾਂ ਬਾਅਦ ਮੁੜ ਖੋਲ੍ਹੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦਰਵਾਜ਼ੇ
ਉਥੇ ਹੀ ਸਵੇਰੇ 4 ਵਜੇ ਤੋਂ ਹੋਟਲ ਐਡਲਨ ਕੇਮਪਿੰਸਕੀ ਵਿਖੇ ਪ੍ਰਧਾਨ ਮੰਤਰੀ ਦੀ ਉਡੀਕ ਕਰ ਰਹੇ ਭਾਰਤੀਆਂ ਨੇ ਪੀ.ਐੱਮ. ਮੋਦੀ ਨੂੰ ਵੇਖ ਕੇ "ਵੰਦੇ ਮਾਤਰਮ" ਅਤੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਾਏ। ਉੱਥੇ ਇਕੱਠੇ ਹੋਏ ਲੋਕਾਂ ਵਿੱਚ ਬੱਚੇ ਵੀ ਸ਼ਾਮਲ ਸਨ। ਮੋਦੀ ਨੇ ਦੇਸ਼ ਭਗਤੀ ਦਾ ਗੀਤ ਗਾਉਣ ਵਾਲੇ ਭਾਰਤੀ ਮੂਲ ਦੇ ਲੜਕੇ ਆਸ਼ੂਤੋਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਸ਼ੂਤੋਸ਼ ਨੂੰ ਕਿਹਾ, ''ਸ਼ਾਬਾਸ਼।'' ਮਾਨਿਆ ਮਿਸ਼ਰਾ ਨਾਂ ਦੀ ਇਕ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਇਕ ਪੇਂਟਿੰਗ ਭੇਂਟ ਕੀਤੀ। ਉਨ੍ਹਾਂ ਨੇ ਮਾਨਿਆ ਨਾਲ ਤਸਵੀਰ ਲਈ ਪੋਜ਼ ਦਿੱਤਾ ਅਤੇ ਪੇਂਟਿੰਗ 'ਤੇ ਦਸਤਖ਼ਤ ਵੀ ਕੀਤੇ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
J&K ’ਚ ਪੁਲਸ ਦੀ ਵੱਡੀ ਕਾਰਵਾਈ, 1.5 ਕਰੋੜ ਦੀ ਹੈਰੋਇਨ ਸਮੇਤ ਦੋ ਅੱਤਵਾਦੀ ਗ੍ਰਿਫਤਾਰ
NEXT STORY