ਗੁਣਾ- ਆਬਾਦੀ ਕੰਟਰੋਲ 'ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿਤੀਸ਼ 'ਤੇ ਸ਼ਬਦੀ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਗੁਣਾ ਵਿਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 'ਇੰਡੀਆ' ਗਠਜੋੜ ਦੇ ਨੇਤਾ ਨੇ ਵਿਧਾਨ ਸਭਾ ਅੰਦਰ ਮਾਵਾਂ-ਭੈਣਾਂ ਬਾਰੇ ਅਜਿਹੀ ਭਾਸ਼ਾ ਵਰਤੀ, ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ, ਦੁਨੀਆ 'ਚ ਬੇਇੱਜ਼ਤੀ ਕਰਵਾ ਰਹੇ ਹੋ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹੇ ਨੇਤਾ ਮਾਵਾਂ-ਭੈਣਾਂ ਦਾ ਕੀ ਭਲਾ ਕਰ ਸਕਦੇ ਹਨ?
ਇਹ ਵੀ ਪੜ੍ਹੋ- ਵਿਧਾਨ ਸਭਾ ’ਚ ਨਿਤੀਸ਼ ਨੇ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀ
ਪ੍ਰਧਾਨ ਮੰਤਰੀ ਮੋਦੀ ਬੋਲੇ- ਸ਼ਰਮ ਆਉਣੀ ਚਾਹੀਦੀ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਨੇਤਾ ਝੰਡਾ ਲੈ ਕੇ ਘੁੰਮ ਰਹੇ ਹਨ। ਜੋ ਦੇਸ਼ ਦੀ ਮੌਜੂਦਾ ਸਰਕਾਰ ਨੂੰ ਉਖਾੜ ਸੁੱਟਣ ਲਈ ਕਈ ਖੇਡਾਂ ਖੇਡ ਰਹੇ ਹਨ। ਉਹ ਇੰਡੀਆ ਗਠਜੋੜ ਦੇ ਨੇਤਾ ਨੇ ਵਿਧਾਨ ਸਭਾ ਦੇ ਅੰਦਰ ਜਿੱਥੇ ਮਾਵਾਂ-ਭੈਣਾਂ ਮੌਜੂਦ ਸਨ, ਕੋਈ ਕਲਪਨਾ ਨਹੀਂ ਕਰ ਸਕਦਾ ਕਿ ਅਜਿਹੀ ਭਾਸ਼ਾ ਵਿਚ ਗੰਦੀਆਂ ਗੱਲਾਂ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗਠਜੋੜ ਦਾ ਇਕ ਵੀ ਨੇਤਾ ਮਾਵਾਂ-ਭੈਣਾਂ ਦੇ ਅਪਮਾਨ ਖਿਲਾਫ਼ ਇਕ ਸ਼ਬਦ ਬੋਲਣ ਨੂੰ ਤਿਆਰ ਨਹੀਂ। ਜੋ ਮਾਵਾਂ-ਭੈਣਾਂ ਪ੍ਰਤੀ ਅਜਿਹਾ ਸੋਚਦੇ ਹਨ, ਉਹ ਕੀ ਤੁਹਾਡਾ ਭਲਾ ਕਰ ਸਕਦੇ ਹਨ, ਤੁਹਾਡੀ ਇੱਜ਼ਤ ਕਰ ਸਕਦੇ ਹਨ। ਕਿੰਨਾ ਹੇਠਾਂ ਡਿੱਗੋਗੇ। ਦੁਨੀਆ ਵਿਚ ਦੇਸ ਦੀ ਬੇਇੱਜ਼ਤੀ ਕਰਵਾ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਦੂਸ਼ਣ ਕਾਰਨ 9 ਤੋਂ 18 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਵਿਧਾਨ ਸਭਾ ਵਿਚ ਨਿਤੀਸ਼ ਨੇ ਦਿੱਤਾ ਅਸ਼ਲੀਲ ਬਿਆਨ-
ਦਰਅਸਲ ਜਾਤੀ ਆਧਾਰਿਤ ਮਰਦਮਸ਼ੁਮਾਰੀ ਨੂੰ ਲੈ ਕੇ ਵਿਧਾਨ ਸਭਾ ’ਚ ਪੇਸ਼ ਕੀਤੀ ਗਈ ਰਿਪੋਰਟ ’ਤੇ ਚਰਚਾ ਹੋ ਰਹੀ ਸੀ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਮਰਦ ਰੋਜ਼ ਰਾਤ ਨੂੰ ਸਰੀਰਕ ਸਬੰਧਤ ਚਾਹੁੰਦਾ ਹੈ, ਉਸੇ ਨਾਲ ਬੱਚਾ ਪੈਦਾ ਹੋ ਜਾਂਦਾ ਹੈ ਪਰ ਜੇਕਰ ਲੜਕੀ ਪੜ੍ਹੀ-ਲਿਖੀ ਹੋਵੇਗੀ ਆਬਾਦੀ ਕੰਟਰੋਲ 'ਚ ਹੋਵੇਗੀ। ਸਿੱਖਿਆ ਹਾਸਲ ਕਰਨ ਮਗਰੋਂ ਇਕ ਔਰਤ ਜਾਣਦੀ ਹੈ ਕਿ ਆਬਾਦੀ ਨੂੰ ਕਿਵੇਂ ਰੋਕਣਾ ਹੈ। ਇਹ ਹੀ ਕਾਰਨ ਹੈ ਕਿ ਜਨਮ ਦਰ ਵਿਚ ਕਮੀ ਆ ਰਹੀ ਹੈ।
ਇਹ ਵੀ ਪੜ੍ਹੋ- ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਦਾ ਬੇਰਹਿਮੀ ਨਾਲ ਕਤਲ
ਨਿਤੀਸ਼ ਨੇ ਮੰਗੀ ਮੁਆਫ਼ੀ
ਹਾਲਾਂਕਿ ਸਦਨ ਵਿਚ ਦਿੱਤੇ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਮਗਰੋਂ ਨਿਤੀਸ਼ ਕੁਮਾਰ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਬਸ ਔਰਤਾਂ ਦੀ ਸਿੱਖਿਆ ਦੀ ਗੱਲ ਕੀਤੀ ਸੀ। ਮੇਰੀ ਕੋਈ ਗੱਲ ਗਲਤ ਸੀ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਹ ਆਪਣੇ ਬਿਆਨ 'ਤੇ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈਣ ਦੀ ਗੱਲ ਆਖੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ ਨੇ ਨਵੀਂ ਸਹਿਕਾਰੀ ਸੰਸਥਾ NCOL ਦਾ 'ਭਾਰਤ ਆਰਗੈਨਿਕ' ਬ੍ਰਾਂਡ ਕੀਤਾ ਜਾਰੀ
NEXT STORY