ਰਾਂਚੀ— ਅੰਤਰਰਾਸ਼ਟਰੀ ਯੋਗ ਦਿਵਸ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਰਾਂਚੀ ਪਹੁੰਚਣਗੇ। ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਮੋਦੀ ਵੀਰਵਾਰ ਰਾਤ 10 ਵਜੇ ਰਾਂਚੀ ਪਹੁੰਚਣਗੇ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਸਾਰਿਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪੀ.ਐੱਮ. ਦਾ ਸਵਾਗਤ ਕਰਨ ਲਈ ਰਾਂਚੀ ਏਅਰਪੋਰਟ 'ਤੇ ਸੂਬੇ ਦੇ ਸੀ.ਐੱਮ. ਰਘੂਵਰ ਦਾਸ ਤੇ ਰਾਜਪਾਲ ਦ੍ਰੋਪਦੀ ਮੁਰਮੂ ਮੌਜੂਦ ਰਹਿਣਗੇ। ਇਸ ਤੋਂ ਬਾਅਦ ਪੀ.ਐੱਮ. ਰਾਜਭਵਨ ਜਾ ਕੇ ਆਰਾਮ ਕਰਨਗੇ।
ਪੀ.ਐੱਮ. ਦੇ ਪ੍ਰੋਗਰਾਮ ਮੁਤਾਬਕ ਉਹ ਸ਼ੁੱਕਰਵਾਰ ਸਵੇਰੇ ਰਾਂਚੀ ਦੇ ਪ੍ਰਭਾਤ ਤਾਰਾ ਗਰਾਊਂਡ 'ਚ ਪ੍ਰੋਗਰਾਮ 'ਚ ਹਿੱਸਾ ਲੈਣਗੇ। ਰਾਂਚੀ ਕਮਿਸ਼ਨਰ ਰਾਏ ਮਹਿਪਤ ਰੇ ਨੇ ਦੱਸਿਆ ਕਿ ਪ੍ਰੋਗਰਾਮ ਸਈ ਸਾਰਿਆਂ ਤਿਆਰੀਆਂ ਹੋ ਚੁੱਕੀਆਂ ਹਨ। ਮੁਕਾਬਲੇ 'ਚ ਹਿੱਸਾ ਲੈਣ ਵਾਲਿਆਂ ਨੂੰ ਗਰਾਊਂਡ 'ਚ ਲਿਆਉਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਬੱਸਾਂ ਅੱਧੀ ਰਾਤ ਤੋਂ ਬਾਅਦ 1 ਵਜੇ ਤੋਂ 3 ਵਜੇ ਤਕ ਚਲਣਗੀਆਂ ਅਤੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਲਿਆਂ ਨੂੰ ਸਵੇਰੇ 4 ਵਜੇ ਗਰਾਊਂਡ 'ਚ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ 'ਚ ਤਕਰੀਬਨ 40 ਹਜ਼ਾਰ ਲੋਕਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਰੇ ਨੇ ਦੱਸਿਆ ਕਿ 10 ਹਜ਼ਾਰ ਲੋਕਾਂ ਨੇ ਆਨਲਾਈਨ ਸੱਦਾ ਦਿੱਤਾ ਗਿਆ ਹੈ ਅਤੇ 4 ਹਜ਼ਾਰ 500 ਲੋਕਾਂ ਨੇ ਇਸ ਦੇ ਪਾਸ ਮੰਗੇ ਹਨ। ਰਾਂਚੀ ਦੇ ਐੱਸ.ਐੱਸ.ਪੀ. ਅਨੀਸ਼ ਗੁਪਤਾ ਨੇ ਕਿਹਾ ਕਿ ਸਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਇਸ ਪ੍ਰੋਗਰਾਮ ਗਰਾਊਂਡ 'ਚ ਕੁੱਲ 11 ਪ੍ਰਵੇਸ਼ ਦੁਆਰ ਬਣਾਏ ਗਏ ਹਨ। ਤਕਰੀਬਨ 100 ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਪੁਲਸ ਅਨੁਸਾਰ ਪ੍ਰੋਗਰਾਮ ਲਈ 4 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਅਧਿਕਾਰੀ ਤਾਇਨਾਤ ਕੀਤੀ ਗਏ ਹਨ।
ਸੰਵਿਧਾਨ ਦੇ ਮੰਦਰ ਸੰਸਦ ’ਚ ਪਹਿਲੇ ਦਿਨ ਹੀ ਹੋਈ ‘ਮਰਿਆਦਾ ਭੰਗ’
NEXT STORY