ਸੋਲਾਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਈਮਾਨਦਾਰੀ ਨਾਲ ਸ਼ਾਸਨ ਕਰਨ ਦੇ ਭਗਵਾਨ ਰਾਮ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ 22 ਜਨਵਰੀ ਨੂੰ ਰਾਮ ਜੋਤ ਜਗਾਉਣ ਦੀ ਅਪੀਲ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਉਨ੍ਹਾਂ ਦੇ ਜੀਵਨ ਤੋਂ ਗਰੀਬੀ ਦੂਰ ਕਰਨ ਲਈ ਇਕ ਪ੍ਰੇਰਨਾ ਹੋਵੇਗੀ। ਉਨ੍ਹਾਂ ਕਿਹਾ,''ਮੋਦੀ ਦੀ ਗਾਰੰਟੀ ਦਾ ਮਤਲਬ ਹੈ 'ਪੂਰੀ ਹੋਣ ਦੀ ਗਾਰੰਟੀ'। ਭਗਵਾਨ ਰਾਮ ਨੇ ਸਾਨੂੰ ਵਚਨਬੱਧਤਾਵਾਂ ਦਾ ਸਨਮਾਨ ਕਰਨਾ ਸਿਖਾਇਆ ਅਤੇ ਅਸੀਂ ਗਰੀਬਾਂ ਦੇ ਕਲਿਆਣ ਅਤੇ ਉਨ੍ਹਾਂ ਦੇ ਸਸ਼ਕਤੀਕਰਣ ਲਈ ਤੈਅ ਸਾਰੇ ਟੀਚਿਆਂ ਨੂੰ ਪੂਰਾ ਕਰ ਰਹੇ ਹਾਂ।'' ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਸੋਲਾਪੁਰ 'ਚ ਰਾਜ 'ਚ ਲਗਭਗ 2 ਹਜ਼ਾਰ ਕਰੋੜ ਰੁਪਏ ਦੀ 8 ਏ.ਐੱਮ.ਆਰ.ਯੂ.ਟੀ. (ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ) ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਂ ਨੇ ਮਹਾਰਾਸ਼ਟਰ 'ਚ ਪੀ.ਐੱਮ.ਵਾਈ.-ਸ਼ਹਿਰੀ ਦੇ ਅਧੀਨ ਪੂਰਨ ਕੀਤੇ ਗਏ 90 ਹਜ਼ਾਰ ਤੋਂ ਵੱਧ ਘਰਾਂ ਨੂੰ ਵੀ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਸੋਲਾਪੁਰ ਦੇ ਰਾਏਨਗਰ ਹਾਊਸਿੰਗ ਸੋਸਾਇਟੀ ਦੇ 15 ਹਜ਼ਾਰ ਘਰਾਂ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦੇ ਲਾਭਪਾਤਰੀਆਂ 'ਚ ਹਜ਼ਾਰਾਂ ਹੈਂਡਲੂਮ ਵਰਕਰ, ਵਿਕਰੇਤਾ, ਪਾਵਰ ਲੂਮ ਵਰਕਰ, ਕੂੜਾ ਚੁੱਕਣ ਵਾਲੇ, ਬੀੜੀ ਵਰਕਰ ਅਤੇ ਡਰਾਈਵਰ ਸ਼ਾਮਲ ਹਨ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਮਹਾਰਾਸ਼ਟਰ 'ਚ ਪੀ.ਐੱਮ.-ਸਵਨਿਧੀ ਦੇ 10 ਹਜ਼ਾਰ ਲਾਭਪਾਤਰੀਆਂ ਨੂੰ ਪਹਿਲੀ ਅਤੇ ਦੂਜੀ ਕਿਸ਼ਤ ਦੀ ਵੰਡ ਦੀ ਵੀ ਸ਼ੁਰੂਆਤ ਕੀਤੀ। ਭਾਵੁਕ ਹੁੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ ਉਨ੍ਹਾਂ ਨੂੰ ਬਚਪਨ 'ਚ ਅਜਿਹੇ ਘਰਾਂ 'ਚ ਰਹਿਣ ਦਾ ਮੌਕਾ ਮਿਲਦਾ। ਉਨ੍ਹਾਂ ਕਿਹਾ,''ਖੁਸ਼ੀ ਉਦੋਂ ਆਉਂਦੀ ਹੈ ਜਦੋਂ ਲੋਕਾਂ ਦੇ ਸੁਫ਼ਨੇ ਸੱਚ ਹੁੰਦੇ ਹਨ। ਉਨ੍ਹਾਂ ਦਾ ਆਸ਼ੀਰਵਾਦ ਮੇਰਾ ਸਭ ਤੋਂ ਵੱਡਾ ਨਿਵੇਸ਼ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੜਕਿਆਂ ਨਾਲੋਂ ਵੱਧ ਪੜ੍ਹਨ ਦੀ ਇੱਛੁਕ ਹੁੰਦੀਆਂ ਹਨ ਕੁੜੀਆਂ, ਸਰਵੇ 'ਚ ਹੋਇਆ ਖੁਲਾਸਾ
NEXT STORY