ਨਵੀਂ ਦਿੱਲੀ— ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਨਰਿੰਦਰ ਮੋਦੀ ਦਾ ਇਕ ਸੂਟ ਕਾਫੀ ਵਿਵਾਦਾਂ 'ਚ ਰਿਹਾ। ਪੀ.ਐੱਮ. ਮੋਦੀ ਦੇ ਇਸ ਬੰਦ ਗਲੇ ਵਾਲੇ ਸੂਟ 'ਚ ਉਨ੍ਹਾਂ ਦਾ ਪੂਰਾ ਨਾਂ ਨਰਿੰਦਰ ਦਾਮੋਦਰ ਦਾਸ ਮੋਦੀ ਵੀ ਲਿਖਿਆ ਹੋਇਆ ਸੀ। ਆਰ.ਟੀ.ਆਈ. (ਰਾਈਟ ਟੂ ਇਨਫਾਰਮੈਸ਼ਨ) ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੱਪੜਿਆਂ 'ਤੇ ਖਰਚ ਕੀਤੀ ਜਾਣ ਵਾਲੀ ਰਕਮ ਨੂੰ ਲੈ ਕੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਪੀ.ਐੱਮ. ਮੋਦੀ ਦੇ ਨਿੱਜੀ ਕੱਪੜਿਆਂ 'ਤੇ ਹੋਣ ਵਾਲਾ ਖਰਚ ਪੀ.ਐੱਮ. ਆਪਣੀ ਤਨਖਾਹ ਤੋਂ ਹੀ ਚੁਕਦੇ ਹਨ। ਇਸ ਲਈ ਸਰਕਾਰੀ ਦਫ਼ਤਰ ਵੱਲੋਂ ਕੋਈ ਰਕਮ ਖਰਚ ਨਹੀਂ ਕੀਤੀ ਜਾਂਦੀ ਹੈ। ਆਰ.ਟੀ.ਆਈ. ਵਰਕਰ ਰੋਹਿਤ ਸਬਰਵਾਲ ਨੇ ਸੂਚਨਾ ਦੇ ਅਧਿਕਾਰ ਦੇ ਅਧੀਨ ਇਹ ਜਾਣਕਾਰੀ ਮੰਗੀ ਸੀ। ਪੀ.ਐੱਮ.ਓ. ਨੇ ਕਿਹਾ ਕਿ ਪੀ.ਐੱਮ. ਦੇ ਨਿੱਜੀ ਕੱਪੜਿਆਂ 'ਤੇ ਖਰਚ ਕੀਤੇ ਜਾਣ ਵਾਲੇ ਪੈਸੇ ਸਰਕਾਰ ਦੀ ਜੇਬ 'ਚੋਂ ਨਹੀਂ ਜਾਂਦੇ।
ਰੋਹਿਤ ਸਬਰਵਾਲ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਕਿ ਹੁਣ ਇਹ ਵਿਵਾਦ ਹਮੇਸ਼ਾ ਲਈ ਖਤਮ ਹੁੰਦਾ ਹੈ ਕਿ ਭਾਰਤ ਸਰਕਾਰ ਪ੍ਰਧਾਨ ਮੰਤਰੀਆਂ ਦੇ ਕੱਪੜੇ 'ਤੇ ਭਾਰੀ ਖਰਚ ਕਰਦੀ ਹੈ। ਸੂਚਨਾ ਦੇ ਅਧਿਕਾਰ ਦੇ ਅਧੀਨ ਇਸ ਜਵਾਬ ਤੋਂ ਬਾਅਦ ਆਰ.ਟੀ.ਆਈ. ਵਰਕਰ ਸਬਰਵਾਲ ਨੇ ਕਿਹਾ,''ਬਹੁਤ ਸਾਰੇ ਲੋਕਾਂ ਨੂੰ ਹੁਣ ਤੱਕ ਅਜਿਹਾ ਲੱਗਦਾ ਹੈ ਕਿ ਪੀ.ਐੱਮ. ਮੋਦੀ ਦੇ ਕੱਪੜਿਆਂ 'ਤੇ ਸਰਕਾਰੀ ਖਜ਼ਾਨੇ ਤੋਂ ਵੱਡੀ ਰਕਮ ਖਰਚ ਕੀਤੀ ਗਈ ਹੈ। ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਨਾਲ ਲੋਕਾਂ ਦਾ ਇਹ ਵਹਿਮ ਦੂਰ ਹੋਵੇਗਾ।
'ਆਪ' ਵਿਧਾਇਕ ਅਲਕਾ ਲਾਂਬਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY