ਨਵੀਂ ਦਿੱਲੀ/ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੇ ਦੋ ਡਿਜੀਟਲ ਬੈਂਕਿੰਗ ਯੂਨਿਟਾਂ ਸਮੇਤ ਕੁੱਲ 75 ਡਿਜੀਟਲ ਬੈਂਕਿੰਗ ਯੂਨਿਟਾਂ ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰੀਬਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਵਜੋਂ ਬੈਂਕਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਪਹਿਲ ਕੀਤੀ ਹੈ।
ਹੁਣ ਤੱਕ 25 ਲੱਖ ਕਰੋੜ ਰੁਪਏ ਦੇ ਲਾਭਪਾਤਰੀਆਂ ਨੂੰ ਸਿੱਧੇ ਲਾਭ ਟਰਾਂਸਫਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਕਿਸਾਨ' ਯੋਜਨਾ ਦੀ ਇਕ ਹੋਰ ਕਿਸ਼ਤ ਭਲਕੇ ਭੇਜੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ 'ਫਿਨਟੇਕ' ਦੇਸ਼ ’ਚ ਵਿੱਤੀ ਸਮਾਵੇਸ਼ ਵਿਚ ਇਕ ਨਮੂਨਾ ਤਬਦੀਲੀ ਲਿਆਵੇਗੀ, ਉੱਥੇ UPI ਨੇ ਭਾਰਤ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ 'ਵੋਕਲ ਫਾਰ ਲੋਕਲ' ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ 'ਫੋਨ ਬੈਂਕਿੰਗ' ਦੀ ਥਾਂ 'ਡਿਜੀਟਲ ਬੈਂਕਿੰਗ' ਦੀ ਵਰਤੋਂ ਕਰਕੇ ਟਿਕਾਊ ਵਿਕਾਸ ਹਾਸਲ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2022-23 ਦੇ ਬਜਟ ਵਿਚ ਦੇਸ਼ ਭਰ ਦੇ 75 ਜ਼ਿਲ੍ਹਿਆਂ ’ਚ ਡਿਜੀਟਲ ਬੈਂਕਿੰਗ ਯੂਨਿਟ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 'ਤੇ 75 ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹੇ ਜਾਣਗੇ। ਇਨ੍ਹਾਂ ਯੂਨਿਟਾਂ ਦੀ ਸ਼ੁਰੂਆਤ ਦੇ ਪਿੱਛੇ ਦਾ ਵਿਚਾਰ ਦੇਸ਼ ਦੇ ਹਰ ਹਿੱਸੇ ਤੱਕ ਡਿਜੀਟਲ ਬੈਂਕਿੰਗ ਨੂੰ ਪਹੁੰਚਯੋਗ ਬਣਾਉਣਾ ਹੈ।
ਇਸ ਪਹਿਲਕਦਮੀ ਵਿਚ 11 ਜਨਤਕ ਖੇਤਰ ਦੇ ਬੈਂਕ, 12 ਨਿੱਜੀ ਖੇਤਰ ਦੇ ਬੈਂਕ ਅਤੇ ਇਕ ਲਘੂ ਵਿੱਤ ਬੈਂਕ ਸ਼ਾਮਲ ਹੋ ਰਹੇ ਹਨ। ਇਨ੍ਹਾਂ ਡਿਜੀਟਲ ਬੈਂਕਿੰਗ ਯੂਨਿਟਾਂ ’ਚ ਗਾਹਕ ਬਚਤ ਖਾਤਾ ਖੋਲ੍ਹਣ, ਆਪਣੇ ਖਾਤੇ ’ਚ ਬਕਾਇਆ ਰਾਸ਼ੀ ਪਤਾ ਕਰਨ, ਪਾਸਬੁੱਕ ਪ੍ਰਿੰਟ ਕਰਾਉਣ, ਪੈਸੇ ਭੇਜਣ, ਫਿਕਸਡ ਡਿਪਾਜ਼ਿਟ ਵਿਚ ਨਿਵੇਸ਼ ਕਰਨ, ਕ੍ਰੈਡਿਟ/ਡੈਬਿਟ ਕਾਰਡਾਂ ਅਤੇ ਕਰਜ਼ਿਆਂ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।
CBI ਨੇ ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ, ਡਿਪਟੀ CM ਬੋਲੇ- ‘ਸਤਿਆਮੇਵ ਜਯਤੇ’
NEXT STORY