ਚਾਮਰਾਜਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ 'ਚ ਜੰਗਲ 'ਸਫਾਰੀ' ਲਈ ਰਵਾਨਾ ਹੋਏ। ਉਹ 'ਪ੍ਰਾਜੈਕਟ ਟਾਈਗਰ' ਦੇ 50 ਸਾਲ ਪੂਰੇ ਹੋਣ ਦੇ ਮੌਕੇ ਆਯੋਜਿਤ ਪ੍ਰੋਗਰਾਮ ਦੇ ਸਿਲਸਿਲੇ 'ਚ ਚਾਮਰਾਜਨਗਰ ਪਹੁੰਚੇ ਹਨ। ਪ੍ਰਧਾਨ ਮੰਤਰੀ 'ਫਰੰਟਲਾਈਨ ਫੀਲਡ ਸਟਾਫ' ਅਤੇ ਸੰਭਾਲ ਗਤੀਵਿਧੀਆਂ ਵਿਚ ਸ਼ਾਮਲ ਸਵੈ-ਸਹਾਇਤਾ ਸਮੂਹਾਂ ਨਾਲ ਗੱਲਬਾਤ ਕਰਨ ਵਾਲੇ ਹਨ।
ਇਹ ਵੀ ਪੜ੍ਹੋ- PM ਮੋਦੀ ਨੇ ਈਸਟਰ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ- ਇਹ ਸਮਾਜ 'ਚ ਸ਼ਾਂਤੀ ਤੇ ਸਦਭਾਵਨਾ ਨੂੰ ਹੋਰ ਡੂੰਘਾ ਕਰੇ
ਟਾਈਗਰ ਰਿਜ਼ਰਵ ਅੰਸ਼ਕ ਤੌਰ 'ਤੇ ਚਾਮਰਾਜਨਗਰ ਜ਼ਿਲ੍ਹੇ ਦੇ ਗੁੰਡਲੁਪੇਟ ਤਾਲੁਕ ਵਿਚ ਅਤੇ ਮੈਸੂਰ ਜ਼ਿਲ੍ਹੇ ਦੇ ਐੱਚ.ਡੀ ਕੋਟੇ ਅਤੇ ਨੰਜਨਗੁਡ ਤਾਲੁਕਾ 'ਚ ਸਥਿਤ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਐਤਵਾਰ ਸਵੇਰੇ ਟਵੀਟ ਕੀਤਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕਰ ਰਹੇ ਹਨ।" ਟਵੀਟ ਦੇ ਨਾਲ PMO ਨੇ ਧ੍ਰਧਾਨ ਮੰਤਰੀ ਮੋਦੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਉਹ 'ਸਫਾਰੀ' ਕੱਪੜੇ ਪਹਿਨੇ ਹੋਏ ਅਤੇ ਟੋਪੀ ਪਹਿਨੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ
CBI ਨੇ 10 ਲੱਖ ਰਿਸ਼ਵਤ ਲੈਂਦੇ ਚੀਫ ਹਾਰਟੀਕਲਚਰ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ
NEXT STORY