ਪ੍ਰਯਾਗਰਾਜ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਪ੍ਰਯਾਗਰਾਜ ਪਹੁੰਚੇ, ਜਿੱਥੇ ਚੱਲ ਰਹੇ ਕੁੰਭ ਮੇਲੇ ਦੌਰਾਨ ਉਨ੍ਹਾਂ ਨੇ ਸੰਗਮ 'ਚ ਆਸਥਾ ਦੀ ਡੁੱਬਕੀ ਲਗਾਈ। ਪੀ. ਐੱਮ. ਮੋਦੀ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਪਹੁੰਚੇ।
ਸੰਗਮ ਤ੍ਰਿਵੇਣੀ 'ਚ ਆਸਥਾ ਦੀ ਡੁੱਬਕੀ ਲਗਾਉਣ ਤੋਂ ਬਾਅਦ ਪੀ. ਐੱਮ. ਮੋਦੀ ਨੇ ਪਵਿੱਤਰ ਸੰਗਮ 'ਤੇ ਮੰਤਰਉਚਾਰਣ ਦੇ ਵਿਚਾਲੇ ਪੂਜਾ ਅਰਚਨਾ ਵੀ ਕੀਤੀ। ਇਸ ਤੋਂ ਬਾਅਦ ਪੀ. ਐੱਮ. ਮੋਦੀ ਕੁੰਭ ਮੇਲੇ 'ਚ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਪੁਰਸਕਾਰ ਵੀ ਦੇਣਗੇ। ਇਸ ਦੇ ਨਾਲ ਪੀ. ਐੱਮ. ਮੋਦੀ ਜਨਸਭਾ ਨੂੰ ਸੰਬੋਧਨ ਵੀ ਕਰਨਗੇ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀ. ਐੱਮ. ਮੋਦੀ ਦਾ ਇਹ ਪ੍ਰਯਾਗਰਾਜ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਯੋਗੀ ਅਦਿੱਤਿਆਨਾਥ ਸਮੇਤ ਪਾਰਟੀ ਦੇ ਕਈ ਵੱਡੇ ਨੇਤਾ ਪਹਿਲਾਂ ਹੀ ਇੱਥੇ ਡੁੱਬਕੀ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਯੋਗੀ ਅਦਿੱਤਿਆਨਾਥ ਨੇ ਤਾਂ ਕੈਬਨਿਟ ਦੀ ਮੀਟਿੰਗ ਵੀ ਪ੍ਰਯਾਗਰਾਜ 'ਚ ਕੀਤੀ ਸੀ ਅਤੇ ਉਨ੍ਹਾਂ ਦੇ ਕਈ ਮੰਤਰੀਆਂ ਨੇ ਇੱਥੇ ਇਸ਼ਨਾਨ ਕੀਤਾ ਸੀ।
PM ਮੋਦੀ ਨੇ ਕੁੰਭ ਮੇਲੇ 'ਚ ਲਗਾਈ ਆਸਥਾ ਦੀ ਡੁੱਬਕੀ
NEXT STORY