ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਸਹਿਯੋਗੀਆਂ ਨੂੰ ਖੁਸ਼ ਰੱਖਣ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਜਾਣੇ ਜਾਂਦੇ ਹਨ। ਉਹ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ ਕਿ ਤੁਸੀਂ ਐੱਨ. ਡੀ. ਏ. ’ਚ ਜੂਨੀਅਰ ਸਾਥੀ ਹੋ।
ਸਹਿਯੋਗੀਆਂ ਨਾਲ ਰੋਜ਼ਾਨਾ ਦੇ ਮੁੱਦਿਆਂ ’ਤੇ ਵਿਚਾਰ ਕਰਨ ਦੀ ਬਜਾਏ ਉਹ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ..ਪੀ. ਨੱਡਾ ਦੇ ਭਰੋਸੇ ਛੱਡ ਦਿੰਦੇ ਹਨ। ਕਈ ਵਾਰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਡਿਊਟੀ ਵੀ ਲਾਈ ਜਾਂਦੀ ਹੈ।
ਕੁਝ ਦਿਨਾਂ ਤੋਂ ਪੀ.ਐਮ. ਮੋਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ। ਅਜੇ ਤੱਕ ਇਸ ਸਬੰਧੀ ਕੁਝ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਜੇ ਖਬਰਾਂ ’ਤੇ ਭਰੋਸਾ ਕੀਤਾ ਜਾਏ ਤਾਂ ਮੋਦੀ ਐੱਨ. ਡੀ. ਏ. ਦੇ ਆਗੂਆਂ ਨੂੰ ਇਕ-ਇਕ ਕਰ ਕੇ ਨਿੱਜੀ ਤੌਰ 'ਤੇ ਮਿਲ ਰਹੇ ਹਨ ਤੇ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਹਨ।
ਸਮਝਿਆ ਜਾਂਦਾ ਹੈ ਕਿ ਪਿਛਲੇ ਕੁਝ ਸਮੇ ਦੌਰਾਨ ਸਰਕਾਰ ਵੱਲੋਂ ਕੀਤੀਆਂ ਗਈਆਂ ਕੁਝ ਮੁੱਖ ਨਿਯੁਕਤੀਆਂ ਵੱਖ-ਵੱਖ ਸਹਿਯੋਗੀਆਂ ਦੀਆਂ ਸਿਫ਼ਾਰਸ਼ਾਂ ਮੁਤਾਬਕ ਹੋਈਆਂ ਹਨ।
ਉਦਾਹਰਣ ਵਜੋਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ. ਰਾਮਾਸੁਬਰਾਮਨੀਅਨ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲਾਂ 2006 ’ਚ ਮਦਰਾਸ ਹਾਈ ਕੋਰਟ ਦੇ ਜੱਜ ਬਣੇ ਤੇ ਫਿਰ ਸੁਪਰੀਮ ਕੋਰਟ ਪਹੁੰਚੇ।
ਹਾਲਾਂਕਿ ਇਸ ਅਹੁਦੇ ਲਈ ਦੇਸ਼ ਦੇ ਸੇਵਾਮੁਕਤ ਮੁੱਖ ਜੱਜ ਡੀ.ਵਾਈ. ਚੰਦਰਚੂੜ ਦਾ ਨਾਂ ਚਰਚਾ ’ਚ ਸੀ, ਪਰ ਵੀ. ਰਾਮਾਸੁਬਰਾਮਨੀਅਨ ਦਾ ਨਾਂ ਅੱਗੇ ਆਇਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਨਿਯੁਕਤੀ ’ਚ ਐੱਨ. ਡੀ. ਏ. ਦੇ ਇੱਕ ਸਾਥੀ ਦਾ ਹੱਥ ਹੈ।
ਮੋਦੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਵੀ ਸੁਣਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਵੀ ਬਹੁਤ ਗਰਮਜੋਸ਼ੀ ਨਾਲ ਮੁਲਾਕਾਤ ਹੋਈ।
ਰਿਪੋਰਟਾਂ ਅਨੁਸਾਰ ਸ਼ਿੰਦੇ, ਉਨ੍ਹਾਂ ਦੇ ਸਪੁੱਤਰ ਤੇ ਨੂੰਹ ਨਾਲ ਇਹ ਮੁਲਾਕਾਤ ਲਗਭਗ ਇਕ ਘੰਟਾ ਚੱਲੀ। ਮੋਦੀ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਐੱਨ. ਡੀ. ਏ. ਦਾ ਘੇਰਾ ਉਨ੍ਹਾਂ ਸੂਬਿਆਂ ’ਚ ਵੀ ਵਧਣਾ ਚਾਹੀਦਾ ਹੈ ਜਿੱਥੇ ਭਾਜਪਾ ਮਜ਼ਬੂਤ ਨਹੀਂ ਹੈ।
ਉਦਾਹਰਣ ਵਜੋਂ ਤਾਮਿਲਨਾਡੂ ਇਕਾਈ ਨੇ ਇੱਕ ਸੁਨੇਹਾ ਭੇਜਿਆ ਹੈ ਕਿ ਅੰਨਾ ਡੀ. ਐੱਮ. ਕੇ. ਤੇ ਹੋਰਾਂ ਨਾਲ ਗੱਠਜੋੜ ਦੀ ਸੰਭਾਵਨਾ ਲੱਭੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਜਿਨ੍ਹਾਂ ਸੂਬਿਆਂ ’ਚ ਪਾਰਟੀ ਮਜ਼ਬੂਤ ਸਥਿਤੀ ’ਚ ਹੈ, ਉੱਥੇ ਭਾਜਪਾ ਆਗੂਆਂ ਨੂੰ ਸਖ਼ਤੀ ਨਾਲ ਕਿਹਾ ਗਿਅਾ ਹੈ ਕਿ ਉਹ ਆਪਣੀ ਤਾਕਤ ਨਾ ਵਿਖਾਉਣ।
H-1B ਵੀਜ਼ਾ 'ਤੇ 'ਟਰੰਪ' ਨੀਤੀ ਨਾਲ ਟੁੱਟਿਆ ਲੱਖਾਂ ਭਾਰਤੀਆਂ ਦਾ ਅਮਰੀਕਾ ਜਾਣ ਦਾ ਸੁਪਨਾ
NEXT STORY