ਨੈਸ਼ਨਲ ਡੈਸਕ: ਗਣੇਸ਼ ਚਤੁਰਥੀ ਦੇ ਪਵਿੱਤਰ ਤਿਉਹਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਨਿਵਾਸ ਅਸਥਾਨ 'ਤੇ ਪਹੁੰਚ ਕੇ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ ਅਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ। ਇਸ ਸਬੰਧੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਸਾਂਝੀ ਕਰਦਿਆਂ ਸਾਰੇ ਦੇਸ਼ ਵਾਸੀਆਂ ਦੇ ਸੁੱਖ, ਸ਼ਾਂਤੀ ਅਤੇ ਭਲੇ ਦੀ ਕਾਮਨਾ ਕੀਤੀ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਪ੍ਰਧਾਨ ਮੰਤਰੀ ਦੀ ਆਮਦ 'ਤੇ ਖੁਸ਼ੀ ਜਤਾਉਂਦਿਆਂ ਇਸ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਵੱਡਾ ਸੁਭਾਗ ਦੱਸਿਆ।
ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਵੀ ਪੂਜਾ 'ਚ ਹੋਏ ਸ਼ਾਮਲ
ਇਸ ਮੌਕੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਵੀ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਪਹਿਲਾਂ ਮਹਾਰਾਸ਼ਟਰ ਸਦਨ ਵਿਖੇ ਮੱਥਾ ਟੇਕਿਆ ਅਤੇ ਬਾਅਦ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਨਿਵਾਸ 'ਤੇ ਪਹੁੰਚ ਕੇ ਪੂਜਾ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਗਣੇਸ਼ ਚਤੁਰਥੀ ਨਾਲ ਜੁੜੀ ਆਸਥਾ ਅਤੇ ਉਤਸ਼ਾਹ ਬਹੁਤ ਖਾਸ ਹੈ ਅਤੇ ਇਹ ਤਿਉਹਾਰ ਲੋਕਾਂ ਨੂੰ ਇੱਕਜੁੱਟ ਕਰਦਾ ਹੈ।
ਇਹ ਵੀ ਪੜ੍ਹੋ : ਰਾਜਸਥਾਨ ਨਿਗਮ ਚੋਣਾਂ : 9,900 ਵਾਰਡਾਂ 'ਚੋਂ 4,026 'ਤੇ ਭਾਜਪਾ ਦੀ ਜਿੱਤ, ਕਾਂਗਰਸ ਨੂੰ ਮਿਲੀਆਂ 3,438 ਸੀਟਾਂ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਲਾਲਬਾਗਚਾ ਰਾਜਾ' ਅਤੇ ਆਗੂਆਂ ਦੇ ਘਰ ਕੀਤੇ ਦਰਸ਼ਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਚੱਲ ਰਹੇ ਗਣੇਸ਼ ਉਤਸਵ ਦੌਰਾਨ ਸ਼ਿਰਕਤ ਕੀਤੀ। ਉਨ੍ਹਾਂ ਆਪਣੀ ਪਤਨੀ ਸਮੇਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਿਵਾਸ ਅਸਥਾਨਾਂ 'ਤੇ ਪਹੁੰਚ ਕੇ ਗਣਪਤੀ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਪ੍ਰਸਿੱਧ 'ਲਾਲਬਾਗਚਾ ਰਾਜਾ' (Lalbaugcha Raja) ਪੰਡਾਲ ਵਿਖੇ ਵੀ ਬੱਪਾ ਦੇ ਦਰਸ਼ਨ ਕੀਤੇ ਅਤੇ ਦੇਸ਼ ਦੀ ਸੁੱਖ-ਸਮ੍ਰਿੱਧੀ ਲਈ ਅਰਦਾਸ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਸਥਾਨ ਸਿਆਸਤ 'ਚ Gen-Z ਦੀ ਐਂਟਰੀ, ਨੇਹਾ ਸ਼ਰਮਾ ਅਤੇ ਫੈਜ਼ ਹਸਨ ਬਣੇ ਕੌਂਸਲਰ
NEXT STORY