ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੀ ‘ਡਬਲ ਇੰਜਣ’ ਵਾਲੀ ਸਰਕਾਰ ਨੇ ਪੂਰੀ ਈਮਾਨਦਾਰੀ ਨਾਲ ਮਣੀਪੁਰ ਦੇ ਵਿਕਾਸ ਦੀ ਕੋਸ਼ਿਸ਼ ਕੀਤੀ ਹੈ ਅਤੇ ਬਹੁਤ ਮਿਹਨਤ ਨਾਲ ਆਉਣ ਵਾਲੇ 25 ਸਾਲਾਂ ਲਈ ਉਸ ਦੇ ਵਿਕਾਸ ਦੀ ਇਕ ‘ਠੋਸ ਨੀਂਹ’ ਤਿਆਰ ਕੀਤੀ ਹੈ। ਇੱਥੇ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਸੂਬੇ ਵਿਚ ਸਥਿਰਤਾ ਅਤੇ ਸ਼ਾਂਤੀ ਬਹਾਲ ਕਰਨ ਦੀ ਜੋ ਪ੍ਰਕਿਰਿਆ ਸ਼ੁਰੂ ਹੋਈ ਹੈ, ਉਸ ਨੂੰ ਹੁਣ ਮਜ਼ੂਬਤੀ ਦੇਣੀ ਹੈ ਅਤੇ ਇਸ ਲਈ ਭਾਜਪਾ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਮਣੀਪੁਰ ਨੇ ਆਪਣੀ ਸਥਾਪਨਾ ਦੇ 50 ਸਾਲ ਪੂਰੇ ਕੀਤੇ। ਇਸ ਸਮੇਂ ਵਿਚ ਸੂਬੇ ਦੀ ਜਨਤਾ ਨੇ ਬਹੁਤ ਸਾਰੀਆਂ ਸਰਕਾਰਾਂ ਵੇਖੀਆਂ ਅਤੇ ਉਨ੍ਹਾਂ ਦੇ ਕੰਮਕਾਜ ਵੇਖੇ ਪਰ ਕਾਂਗਰਸ ਦੇ ਸ਼ਾਸਨ ਦੇ ਦਹਾਕਿਆਂ ਬਾਅਦ ਵੀ ਮਣੀਪੁਰ ਨੂੰ ਅਸਮਾਨਤਾ ਅਤੇ ਅਸੰਤੁਲਿਤ ਵਿਕਾਸ ਹੀ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਮਿਹਨਤ ਅਸੀਂ ਕੀਤੀ ਹੈ, ਉਸ ਨੇ ਆਉਣ ਵਾਲੇ 25 ਸਾਲਾਂ ਦੀ ਇਕ ਠੋਸ ਨੀਂਹ ਬਣਾਈ ਹੈ। ਇਸ ਲਈ ਇਹ ਚੋਣਾਂ ਆਉਣ ਵਾਲੇ 25 ਸਾਲ ਦਾ ਭਵਿੱਖ ਤੈਅ ਕਰਨਗੀਆਂ।
ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਚੋਣਾਂ ’ਚ ‘ਕਮਲ’ ਦਾ ਬਟਨ ਦਬਾਉਣ ਕਿਉਂਕਿ ਉਹ ਸਰਕਾਰ ਦੇ ਏਜੰਡੇ ’ਚ ਮਹੱਤਵਪੂਰਨ ਥਾਂ ਰੱਖਦੇ ਹਨ। ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ’ਚ ਪੂਰਨ ਬਹੁਮਤ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ।
ਹੁਣ ਬੱਚਾ ਗੋਦ ਲੈਣ ਲਈ ਨਹੀਂ ਹੋਵੇਗੀ ਮੈਰਿਜ ਸਰਟੀਫਿਕੇਟ ਦੀ ਲੋੜ
NEXT STORY