ਨਵੀਂ ਦਿੱਲੀ — ਅਯੁੱਧਿਆ ਮਾਮਲੇ 'ਤੇ ਫੈਸਲਾ ਆਉਣ 'ਤੋ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ 'ਤੇ ਫੈਸਲਾ ਆਉਣ ਵਾਲਾ ਹੈ ਅਤੇ ਸਾਨੂੰ ਸਾਰਿਆਂ ਨੂੰ ਸਾਂਤੀ ਬਣਾਏ ਰੱਖਣਾ ਸਾਡਾ ਕਰਤੱਵ ਹੈ। ਉਨ੍ਹਾਂ ਨੇ ਇਹ ਗੱਲ ਕੈਬਨਿਟ ਬੈਠਕ ਦੌਰਾਨ ਕਹੀ।
ਇਸ ਤੋਂ ਪਹਿਲਾਂ ਵੀ ਪੀ.ਐੱਮ. ਮੋਦੀ ਨੇ ਮਨ ਕੀ ਬਾਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ 2010 'ਚ ਇਲਾਹਾਬਾਦ ਹਾਈ ਕੋਰਟ ਦਾ ਰਾਮ ਮੰਦਰ ਮਾਮਲੇ 'ਤੇ ਜਦੋਂ ਫੈਸਲਾ ਆਉਣਾ ਸੀ ਤਾਂ ਦੇਸ਼ 'ਚ ਕੁਝ ਬੜਬੋਲੇ ਲੋਕਾਂ ਨੇ ਕੀ-ਕੀ ਕਿਹਾ ਸੀ ਅਤੇ ਕਿਹੋ ਜਿਹਾ ਮਾਹੌਲ ਬਣਾਇਆ ਗਿਆ ਸੀ। ਇਹ ਸਭ 5-10 ਦਿਨ ਤਕ ਚੱਲਦਾ ਰਿਹਾ ਪਰ ਜਿਵੇ ਹੀ ਫੈਸਲਾ ਆਇਆ ਤਾਂ ਰਾਜਨੀਤਕ ਦਲਾਂ, ਸਮਾਜਿਕ ਸੰਗਠਨਾਂ, ਸਾਰੇ ਫਿਰਕੂ ਲੋਕਾਂ, ਸਾਧ ਸੰਤਾਂ ਅਤੇ ਸਿਵਲ ਸੋਸਾਇਟੀ ਦੇ ਲੋਕਾਂ ਨੇ ਬਹੁਤ ਸੰਤੁਲਿਤ ਬਿਆਨ ਦਿੱਤਾ ਸੀ। ਨਿਆਂਪਾਲਿਕਾ ਦੇ ਗੌਰਵ ਦਾ ਸਨਮਾਨ ਕੀਤਾ।
ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
ਦੱਸ ਦਈਏ ਕਿ 40 ਦਿਨਾਂ ਦੀ ਮੈਰਾਥਨ ਸੁਣਵਾਈ ਤੋਂ ਬਾਅਦ 16 ਅਕਤੂਬਰ ਨੂੰ ਸੁਪਰੀਮ ਕੋਰਟ ਦੀ ਜਾਂਚ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਦਹਾਕਿਆਂ ਪੁਰਾਣੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ 17 ਨਵੰਬਰ ਦੇ ਪਹਿਲੇ ਕਿਸੇ ਵੀ ਦਿਨ ਆ ਸਕਦਾ ਹੈ। ਮਾਲੂਮ ਹੋਵੇ ਕਿ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ.ਏ. ਬੋਬੜੇ, ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ. ਅਬਦੁਲ ਨਜੀਰ ਦੀ ਸੰਵਿਧਾਨ ਬੈਂਚ ਸਾਹਮਣੇ ਬੁੱਧਵਾਰ ਨੂੰ ਸਾਰੇ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ, ਜਿਸ ਤੋਂ ਬਾਅਦ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਕੁੱਤੇ ਦੇ ਪਿਆਰ ਵਿਚ ਔਰਤ ਨੇ ਕੀਤੀ ਖੁਦਕੁਸ਼ੀ
NEXT STORY