ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦਾ ਅੱਜ 106ਵਾਂ ਐਪੀਸੋਡ ਪ੍ਰਸਾਰਿਤ ਹੋਇਆ। ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ ਕੀਤਾ। ਆਪਣੇ ਸੰਬੋਧਨ ਜ਼ਰੀਏ ਪ੍ਰਧਾਨ ਨੇ ਕਿਹਾ ਕਿ ਹਰ ਵਾਰ ਵਾਂਗ ਇਸ ਵਾਰ ਵੀ ਸਾਡੇ ਤਿਉਹਾਰਾਂ ਵਿਚ ਸਾਡੀ ਤਰਜੀਹ ਹੋਵੇ 'ਵੋਕਲ ਫਾਰ ਲੋਕਲ' ਅਤੇ ਅਸੀਂ ਮਿਲ ਕੇ ਉਸ ਸੁਫ਼ਨੇ ਨੂੰ ਪੂਰਾ ਕਰੀਏ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ
ਸਾਡਾ ਸੁਫ਼ਨਾ ਹੈ 'ਆਤਮਨਿਰਭਰ ਭਾਰਤ'। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੀ ਸਾਮਾਨ ਖਰੀਦੋ, ਜਿਸ ਵਿਚ ਦੇਸ਼ ਵਾਸੀਆਂ ਦਾ ਪਸੀਨਾ ਹੋਵੇ। ਦੇਸ਼ ਦੇ ਨੌਜਵਾਨ ਦਾ ਟੈਲੇਂਟ ਹੋਵੇ। ਇਸ ਨਾਲ ਦੇਸ਼ ਵਾਸੀਆਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਵੱਡਾ ਮੈਨਿਊਫੈਕਚਰਿੰਗ ਹੱਬ ਬਣ ਰਿਹਾ ਹੈ। ਕਈ ਵੱਡੇ ਬਰਾਂਡ ਇੱਥੇ ਆਪਣੇ ਪ੍ਰੋਡਕਟ ਨੂੰ ਤਿਆਰ ਕਰ ਰਹੇ ਹਨ। ਜੇਕਰ ਅਸੀਂ ਉਨ੍ਹਾਂ ਪ੍ਰੋਡਕਟਾਂ ਨੂੰ ਅਪਣਾਉਂਦੇ ਹਾਂ ਤਾਂ ਮੇਕ ਇਨ ਇੰਡੀਆ ਨੂੰ ਹੱਲਾ-ਸ਼ੇਰੀ ਮਿਲਦੀ ਹੈ।
ਇਹ ਵੀ ਪੜ੍ਹੋ- ਵੀਜ਼ਾ 'ਚ ਦੇਰੀ ਦੇ ਬਾਵਜੂਦ ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਜਾਣੋ ਅੰਕੜੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਦਿਨਾਂ ਬਾਅਦ 31 ਅਕਤੂਬਰ ਨੂੰ ਇਸ ਬਹੁਤ ਵੱਡੇ ਦੇਸ਼ ਵਿਆਪੀ ਸੰਗਠਨ ਦੀ ਨੀਂਹ ਰੱਖੀ ਜਾ ਰਹੀ ਸੀ। ਉਹ ਵੀ ਸਰਦਾਰ ਸਾਬ੍ਹ ਦੇ ਜਨਮ ਦਿਨ 'ਤੇ। ਇਸ ਸੰਸਥਾ ਦਾ ਨਾਮ ਹੈ- ਮੇਰਾ ਯੁਵਾ ਭਾਰਤ। ਮਤਲਬ ਮਾਈ ਇੰਡੀਆ ਸੰਸਥਾ। ਇਹ ਸੰਸਥਾ ਭਾਰਤ ਸਰਕਾਰ ਦੇ ਵੱਖ-ਵੱਖ ਸਮਾਗਮਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਪ੍ਰਦਾਨ ਕਰੇਗੀ। ਇਹ ਨੌਜਵਾਨ ਸ਼ਕਤੀ ਨੂੰ ਇਕਜੁੱਟ ਕਰਨ ਦਾ ਵੱਡਾ ਉਪਰਾਲਾ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਮੇਰੇ ਦੇਸ਼ ਦੇ ਨੌਜਵਾਨ mybharat.gov.in 'ਤੇ ਰਜਿਸਟਰ ਕਰੋ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਵੋ।
ਇਹ ਵੀ ਪੜ੍ਹੋ- ਰਾਮ ਲੱਲਾ ਦੇ ਦਰਸ਼ਨਾਂ ਦੀ ਤਾਰੀਖ਼ ਦਾ ਹੋਇਆ ਐਲਾਨ, ਇਸ ਦਿਨ ਤੋਂ ਸ਼ਰਧਾਲੂ ਕਰ ਸਕਣਗੇ ਦਰਸ਼ਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਓ, ਤਿਉਹਾਰਾਂ ਦੇ ਇਸ ਮੌਸਮ ਵਿਚ ਇਸ ਸਮੇਂ ਦੇਸ਼ 'ਚ ਸਪੋਰਟਸ ਦਾ ਵੀ ਝੰਡਾ ਲਹਿਰਾ ਰਿਹਾ ਹੈ। ਪਿਛਲੇ ਦਿਨੀਂ ਏਸ਼ੀਅਨ ਗੇਮਜ਼ ਮਗਰੋਂ ਪੈਰਾ ਏਸ਼ੀਅਨ ਗੇਮਜ਼ ਵਿਚ ਵੀ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ। ਇਨ੍ਹਾਂ ਖੇਡਾਂ ਵਿਚ ਭਾਰਤ ਨੇ 111 ਤਮਗੇ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ ਹੈ। ਮੈਂ ਪੈਰਾ ਏਸ਼ੀਅਨ ਗੇਮਜ਼ ਵਿਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਰਲ 'ਚ ਈਸਾਈਆਂ ਦੀ ਪ੍ਰਾਰਥਨਾ ਸਭਾ 'ਚ ਹੋਇਆ ਜ਼ੋਰਦਾਰ ਧਮਾਕਾ, ਇਕ ਦੀ ਮੌਤ
NEXT STORY