ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਦੋਹਾਂ ਸਦਨਾਂ ਨੂੰ ਸੰਬੋਧਿਤ ਕਰਦੇ ਹੋਏ ਵਿਕਸਿਤ ਭਾਰਤ ਦਾ ਰੋਡਮੈਪ ਰੱਖਿਆ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੋਦੀ-ਅਡਾਨੀ ਭਰਾ-ਭਰਾ ਦੇ ਨਾਅਰੇ ਲਾਏ।
ਇਹ ਵੀ ਪੜ੍ਹੋ- ਲੋਕ ਸਭਾ 'ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ
ਜਿੰਨਾ ਚਿੱਕੜ ਉਛਾਲੋਗੇ, ਕਮਲ ਓਨਾਂ ਹੀ ਖਿੜੇਗਾ: PM ਮੋਦੀ
ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦੌਰਾਨ ਪ੍ਰਧਾਨ ਮੰਤਰੀ ਨੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ ਵਤੀਰਾ ਨਿਰਾਸ਼ਾਜਨਕ ਹੈ। ਉਨ੍ਹਾਂ ਕੋਲ ਚਿੱਕੜ ਸੀ, ਮੇਰੇ ਕੋਲ ਗੁਲਾਲ, ਜਿਸ ਕੋਲ ਜੋ ਸੀ, ਉਸ ਨੇ ਉਛਾਲ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੰਨਾ ਚਿੱਕੜ ਉਛਾਲੋਗੇ, ਕਮਲ ਓਨਾਂ ਹੀ ਖਿੜੇਗਾ। ਸਾਡੀ ਸਫ਼ਲਤਾ 'ਚ ਤੁਹਾਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
Addressing the Rajya Sabha. https://t.co/XO3F8kfkfY
— Narendra Modi (@narendramodi) February 9, 2023
ਅੱਜ ਅਸੀਂ ਪਰਮਾਨੈਂਟ ਹੱਲ ਵੱਲ ਵੱਧ ਰਹੇ ਹਾਂ: PM ਮੋਦੀ
ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ, ਦੇਸ਼ ਦੀ ਜਨਤਾ ਸਮੱਸਿਆਵਾਂ ਨਾਲ ਜੂਝ ਰਹੀ ਸੀ ਪਰ ਉਨ੍ਹਾਂ ਦੀ ਤਰਜੀਹ ਅਤੇ ਇਰਾਦੇ ਵੱਖ ਸਨ। ਅੱਜ ਅਸੀਂ ਪਰਮਾਨੈਂਟ ਹੱਲ ਵੱਲ ਵੱਧ ਰਹੇ ਹਾਂ। ਪਿਛਲੇ 9 ਸਾਲਾਂ 'ਚ ਸਿਰਫ 48 ਕਰੋੜ ਜਨ-ਧਨ ਬੈਂਕ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ 'ਚੋਂ 32 ਕਰੋੜ ਬੈਂਕ ਖਾਤੇ ਪੇਂਡੂ ਅਤੇ ਛੋਟੀਆਂ ਥਾਵਾਂ 'ਤੇ ਖੋਲ੍ਹੇ ਗਏ ਹਨ।
ਇਹ ਵੀ ਪੜ੍ਹੋ- ਨਾ ਜਾਂਚ ਕਰਾਉਣਗੇ, ਨਾ ਜਵਾਬ ਦੇਣਗੇ, PM ਬਸ ਆਪਣੇ 'ਮਿੱਤਰ' ਦਾ ਸਾਥ ਦੇਣਗੇ: ਰਾਹੁਲ
11 ਕਰੋੜ ਘਰਾਂ ਨੂੰ ਨਲ ਤੋਂ ਜਲ ਮਿਲ ਰਿਹਾ: PM ਮੋਦੀ
ਆਜ਼ਾਦੀ ਤੋਂ ਪਹਿਲਾਂ ਹੁਣ ਤੱਕ ਸਾਡੀ ਸਰਕਾਰ 'ਚ ਆਉਣ ਤੱਕ ਸਿਰਫ਼ 3 ਕਰੋੜ ਘਰਾਂ ਤੱਕ ਨਲ ਤੋਂ ਜਲ ਮਿਲਦਾ ਸੀ। ਪਿਛਲੇ 3-4 ਸਾਲਾਂ ਵਿਚ 11 ਕਰੋੜ ਘਰਾਂ ਨੂੰ ਨਲ ਤੋਂ ਜਲ ਮਿਲ ਰਿਹਾ ਹੈ। ਭਾਰਤ ਪਾਣੀ ਦੀ ਸਮੱਸਿਆ, ਜੋ ਹਰ ਪਰਿਵਾਰ ਦੀ ਸਮੱਸਿਆ ਹੁੰਦੀ ਹੈ, ਜਿਸ ਦੇ ਬਿਨਾਂ ਜੀਵਨ ਨਹੀਂ ਚੱਲ ਸਕਦਾ। ਅਸੀਂ ਉਸ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ।
ਇਹ ਵੀ ਪੜ੍ਹੋ- ਝਪਟਮਾਰ ਦੇ ਹਮਲੇ ’ਚ ਜਾਨ ਗੁਆਉਣ ਵਾਲੇ ਪੁਲਸ ਮੁਲਾਜ਼ਮ ਦੇ ਪਰਿਵਾਰ ਨੂੰ ਕੇਜਰੀਵਾਲ ਨੇ ਸੌਂਪਿਆ 1 ਕਰੋੜ ਦਾ ਚੈੱਕ
ਅਸੀਂ ਹਰ ਘਰ ਗੈਸ ਕੁਨੈਕਸ਼ਨ ਪਹੁੰਚਾਏ: PM ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 14 ਕਰੋੜ LPG ਗੈਸ ਕੁਨੈਕਸ਼ਨ ਹਨ। ਲੋਕ ਸੰਸਦ ਮੈਂਬਰਾਂ ਕੋਲ ਕੁਨੈਕਸ਼ਨ ਲੈਣ ਜਾਂਦੇ ਸਨ। ਉਦੋਂ ਮੰਗ ਵੀ ਘੱਟ ਸੀ, ਫਿਰ ਵੀ ਲੋਕ ਗੈਸ ਕੁਨੈਕਸ਼ਨ ਲਈ ਉਡੀਕ ਕਰਦੇ ਸਨ। ਅਸੀਂ ਫੈਸਲਾ ਕੀਤਾ ਕਿ ਹਰ ਘਰ ਵਿਚ LPG ਕੁਨੈਕਸ਼ਨ ਹੋਣਾ ਚਾਹੀਦਾ ਹੈ। ਸਾਨੂੰ ਪਤਾ ਸੀ ਕਿ ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਸਾਨੂੰ ਪਤਾ ਸੀ ਕਿ ਦੁਨੀਆ ਭਰ ਤੋਂ ਗੈਸ ਲਿਆਉਣੀ ਪਵੇਗੀ, ਹੋਰ ਪੈਸੇ ਖਰਚਣੇ ਪੈਣਗੇ ਤੇ ਦਬਾਅ ਸਾਨੂੰ ਝੱਲਣਾ ਪਵੇਗਾ। ਫਿਰ ਵੀ ਅਸੀਂ ਲੋਕਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਹਨ। ਅਸੀਂ ਮਾਣ ਅਤੇ ਸਖ਼ਤ ਮਿਹਨਤ ਕੀਤੀ ਅਤੇ ਜਨਤਾ ਨੂੰ ਇਸ ਦਾ ਲਾਭ ਮਿਲਿਆ। ਸਰਕਾਰ ਲਈ ਇਸ ਤੋਂ ਵੱਡੀ ਸੰਤੁਸ਼ਟੀ ਕੀ ਹੋਵੇਗੀ?
ਆਂਧਰਾ ਪ੍ਰਦੇਸ਼ 'ਚ ਦਰਦਨਾਕ ਹਾਦਸਾ : ਤੇਲ ਟੈਂਕਰ ਦੀ ਸਫਾਈ ਦੌਰਾਨ ਦਮ ਘੁਟਣ ਨਾਲ 7 ਮਜ਼ਦੂਰਾਂ ਦੀ ਮੌਤ
NEXT STORY