ਨਵੀਂ ਦਿੱਲੀ/ਮਾਸਕੋ-ਯੂਕ੍ਰੇਨ ਦੇ ਸ਼ਹਿਰਾਂ 'ਚ ਰੂਸ ਦੀ ਲਗਾਤਾਰ ਹੋ ਰਹੀ ਬੰਬਾਰੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫ਼ਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਦੇ ਹਾਲਾਤ ਦੀ ਸਮੀਖਿਆ ਕੀਤੀ, ਵਿਸ਼ੇਸ਼ ਰੂਪ ਨਾਲ ਖਾਰਕੀਵ 'ਚ ਜਿਥੇ ਕਈ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੇ ਸੰਘਰਸ਼ ਖੇਤਰਾਂ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਮਾਲਟਾ ਨੇ ਰੂਸੀ ਨਾਗਰਿਕਾਂ ਨੂੰ 'ਗੋਲਡਨ ਪਾਸਪੋਰਟ' ਦੇਣ 'ਤੇ ਲਈ ਰੋਕ
ਇਸ ਤੋਂ ਪਹਿਲਾਂ ਵੀ ਪੀ.ਐੱਮ. ਮੋਦੀ ਯੂਕ੍ਰੇਨ ਸੰਕਟ ਨੂੰ ਲੈ ਕੇ ਪੁਤਿਨ ਨਾਲ ਗੱਲਬਾਤ ਕਰ ਚੁੱਕੇ ਹਨ ਜਿਸ 'ਚ ਉਨ੍ਹਾਂ ਨੇ ਇਸ ਮਾਮਲੇ ਨੂੰ ਕੂਟਨੀਤੀ ਰਾਹੀਂ ਹੱਲ ਕਰਨ ਦੀ ਗੱਲ ਕਹੀ। ਇਸ ਦੌਰਾਨ ਵੀ ਪੀ.ਐੱਮ. ਮੋਦੀ ਨੇ ਯੂਕ੍ਰੇਨ 'ਚ ਫਸੇ ਭਾਰਤੀਆਂ ਦੇ ਸੇਫ ਪੈਕੇਜ ਦੀ ਗੱਲ ਕੀਤੀ ਸੀ, ਹਾਲਾਂਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਵਿਗੜੇ ਨਹੀਂ ਸਨ।
ਇਹ ਵੀ ਪੜ੍ਹੋ : ਰੂਸ 'ਤੇ ਵਿੱਤੀ ਪਾਬੰਦੀਆਂ 'ਚ ਸ਼ਾਮਲ ਨਹੀਂ ਹੋਵਾਂਗੇ : ਚੀਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੇਂਦਰੀ ਮੰਤਰੀ ਹਰਦੀਪ ਪੁਰੀ ਵਿਦਿਆਰਥੀਆਂ ਨੂੰ ਲੈਣ ਬੁਡਾਪੇਸਟ ਹਵਾਈ ਅੱਡੇ 'ਤੇ ਪਹੁੰਚੇ
NEXT STORY