ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਯਾਨੀ ਅੱਜ ਵਰਚੁਅਲੀ ਭਾਰਤ-ਮੱਧ ਏਸ਼ੀਆ ਸ਼ਿਖਰ ਸੰਮੇਲਨ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਸੰਬੰਧਾਂ ਨੂੰ ਕਈ ਉੱਚਾਈਆਂ ’ਤੇ ਲਿਜਾਉਣ ਅਤੇ ਉਭਰਤੀ ਖੇਤਰੀ ਸੁਰੱਖਿਆ ਸਥਿਤੀ ’ਤੇ ਚਰਚਾ ਕੀਤੇ ਜਾਣ ਦੀ ਉਮੀਦ ਹੈ। ਵਰਚੁਅਲ ਸੰਮੇਲਨ ’ਚ 5 ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਭਾਗੀਦਾਰੀ ਵੇਖਣ ਨੂੰ ਮਿਲੇਗੀ, ਜਿਨ੍ਹਾਂ ’ਚ ਕਜ਼ਾਖਸਤਾਨ ਦੇ ਕਾਜਯਮ ਜੋਮਾਰਤ ਤੋਕਾਯੇਵ, ਉਜਬੇਕਿਸਤਾਨ ਦੇ ਸ਼ਾਵਕਤ ਮਿਜੀਓਯੇਵ, ਤਾਜਿਕਿਸਤਾਨ ਦੇ ਇਮੋਮਾਲੀ ਰਹਿਮਾਨ, ਤੁਕਮੇਨਿਸਤਾਨ ਦੇ ਜੀ. ਬਰਡੀਮੁਹਾਮੇਦੋਵ ਅਤੇ ਕਿਰਗਿਜ਼ ਗਣਰਾਜ ਦੇ ਸਦਯਰ ਜਾਪਾਰੋਵ ਸ਼ਾਮਲ ਹਨ।
ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਇਹ ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਵਿਚਾਲੇ ਨੇਤਾਵਾਂ ਦੇ ਪੱਧਰ ’ਤੇ ਆਪਣੀ ਤਰ੍ਹਾਂ ਦਾ ਪਹਿਲੀ ਸੰਮੇਲਨ ਹੋਵੇਗਾ। ਇਹ ਸੰਮੇਲਨ, ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਦੁਆਰਾ ਇਕ ਵਿਆਪਕ ਅਤੇ ਟਿਕਾਊ ਭਾਰਤ-ਮੱਧ ਏਸ਼ੀਆ ਸਾਂਝਾਦਾਰੀ ਨੂੰ ਮਹੱਤਵ ਦੇਣ ਦਾ ਪ੍ਰਤੀਕ ਹੈ। ਇਹ ਸੰਮੇਲਨ ਗਣਤੰਤਰ ਦਿਵਸ ਸਮਾਰੋਹ ਦੇ ਇਕ ਦਿਨ ਬਾਅਦ ਹੋ ਰਿਹਾ ਹੈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਕਿਸੇ ਵਿਦੇਸ਼ੀ ਰਾਜ ਜਾਂ ਸਰਕਾਰ ਦੇ ਮੁਖੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ।
5 ਮੱਧ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਦੇ ਮੁੱਖ ਮਹਿਮਾਨ ਹੋਣ ਦੀ ਸੰਭਾਵਨਾ ਸੀ ਪਰ ਦੇਸ਼ ’ਚ ਕੋਰੋਨਾ ਦੇ ਮਾਮਲੇ ਵਧਣ ਦੇ ਚਲਦੇ ਗਣਤੰਤਰ ਦਿਵਸ ਸਮਾਰੋਹ ਨੂੰ ਬਿਨਾਂ ਮੁੱਖ ਮਹਿਮਾਨ ਦੇ ਮਨਾਇਆ ਗਿਆ। ਵਿਦੇਸ਼ ਮੰਤਰਾਲਾ ਨੇ ਹਾਲ ਹੀ ’ਚ ਇਕ ਬਿਆਨ ’ਚ ਕਿਹਾ ਸੀ ਕਿ ਪਹਿਲੇ ਭਾਰਤ-ਮੱਧ ਏਸ਼ੀਆ ਸ਼ਿਖਰ ਸੰਮੇਲਨ ਮੱਧ-ਏਸ਼ੀਆ ਦੇਸ਼ਾਂ ਦੇ ਨਾਲ ਭਾਰਤ ਦੇ ਵਧਦੇ ਮੇਲ ਦਾ ਪ੍ਰਤੀਬਿੰਬ ਹੈ, ਜੋ ਭਾਰਤ ਦੇ ‘ਵਿਸਤ੍ਰਿਤ ਆਂਢ-ਗੁਆਂਢ’ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਮੋਦੀ ਨੇ 2015 ’ਚ ਇਨ੍ਹਾਂ ਸਾਰੇ ਮੱਧ ਏਸ਼ੀਆਈ ਦੇਸ਼ਾਂ ਦੀ ਇਤਿਹਾਸਕ ਯਾਤਰਾ ਕੀਤੀ ਸੀ।
ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.86 ਲੱਖ ਤੋਂ ਵਧ ਨਵੇਂ ਮਾਮਲੇ, 573 ਲੋਕਾਂ ਦੀ ਮੌਤ
NEXT STORY