ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.23 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਇਸ ਵਿਚੋਂ ਜ਼ਿਆਦਾਤਰ ਬੈਂਕਾਂ ਵਿਚ ਜਮ੍ਹਾ ਰਾਸ਼ੀ ਹੈ। ਹਾਲਾਂਕਿ, ਉਨ੍ਹਾਂ ਕੋਲ ਕੋਈ ਅਚੱਲ ਜਾਇਦਾਦ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਗਾਂਧੀਨਗਰ ਵਿਚ ਆਪਣੀ ਜ਼ਮੀਨ ਦਾ ਇਕ ਹਿੱਸਾ ਦਾਨ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਦਫ਼ਤਰ (PMO) ਦੀ ਵੈੱਬਸਾਈਟ 'ਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਮੋਦੀ ਦਾ ਬਾਂਡ, ਸ਼ੇਅਰ ਜਾਂ ਮਿਊਚਲ ਫੰਡ 'ਚ ਕੋਈ ਨਿਵੇਸ਼ ਨਹੀਂ ਹੈ ਪਰ ਉਨ੍ਹਾਂ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ, ਜਿਨ੍ਹਾਂ ਦੀ ਕੀਮਤ 1.73 ਲੱਖ ਰੁਪਏ ਹੈ। ਮੋਦੀ ਦੀ ਚੱਲ ਜਾਇਦਾਦ ਵਿਚ ਇਕ ਸਾਲ ਪਹਿਲਾਂ ਨਾਲੋਂ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ ਪਰ ਉਨ੍ਹਾਂ ਕੋਲ ਕੋਈ ਵੀ ਅਚੱਲ ਜਾਇਦਾਦ ਨਹੀਂ ਹੈ, ਜੋ ਕਿ 31 ਮਾਰਚ 2021 ਨੂੰ 1.1 ਕਰੋੜ ਰੁਪਏ ਸੀ। ਪੀ.ਐੱਮ.ਓ. ਦੀ ਵੈੱਬਸਾਈਟ ਅਨੁਸਾਰ 31 ਮਾਰਚ 2022 ਤੱਕ, ਮੋਦੀ ਦੀ ਕੁੱਲ ਜਾਇਦਾਦ 2,23,82,504 ਹੈ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਅਕਤੂਬਰ 2002 ਵਿਚ ਇਕ ਰਿਹਾਇਸ਼ੀ ਜ਼ਮੀਨ ਖਰੀਦੀ ਸੀ ਅਤੇ ਇਹ ਤਿੰਨ ਹੋਰ ਲੋਕਾਂ ਦੀ ਸਾਂਝੀ ਮਲਕੀਅਤ ਸੀ ਅਤੇ ਉਨ੍ਹਾਂ ਸਾਰਿਆਂ ਦਾ ਬਰਾਬਰ ਹਿੱਸਾ ਸੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਦੇਸ਼ ਹਿੱਤ, ਮਾਣ ਤੋਂ ਇਲਾਵਾ ਕਿਸੇ ਹੋਰ ਗੱਲ ਦੀ ਚਿੰਤਾ ਨਹੀਂ ਕਰਦੇ : ਸ਼ਾਹ
ਤਾਜ਼ਾ ਜਾਣਕਾਰੀ ਅਨੁਸਾਰ,"ਰੀਅਲ ਅਸਟੇਟ ਸਰਵੇਖਣ ਨੰਬਰ 401/ਏ 'ਤੇ ਤਿੰਨ ਹੋਰ ਲੋਕਾਂ ਨਾਲ ਸਾਂਝੀ ਹਿੱਸੇਦਾਰੀ ਸੀ ਅਤੇ ਉਨ੍ਹਾਂ 'ਚੋਂ ਹਰੇਕ ਦੀ 25 ਫੀਸਦੀ ਹਿੱਸੇਦਾਰੀ ਸੀ। ਇਸ 25 ਫੀਸਦੀ 'ਤੇ ਉਨ੍ਹਾਂ ਦਾ ਮਾਲਿਕਾਨਾ ਹੱਕ ਨਹੀਂ ਹੈ ਕਿਉਂਕਿ ਉਸ ਨੂੰ ਦਾਨ ਕਰ ਦਿੱਤਾ ਗਿਆ ਹੈ।” ਪ੍ਰਧਾਨ ਮੰਤਰੀ ਕੋਲ 31 ਮਾਰਚ, 2022 ਤੱਕ ਕੁੱਲ 35,250 ਰੁਪਏ ਦੀ ਨਕਦ ਰਾਸ਼ੀ ਹੈ ਅਤੇ 9,05,105 ਰੁਪਏ ਦੇ ਰਾਸ਼ਟਰੀ ਬਚਤ ਸਰਟੀਫਿਕੇਟ ਅਤੇ 1, 89,305 ਰੁਪਏ ਦੀ ਜੀਵਨ ਬੀਮਾ ਦੀ ਪਾਲਿਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਜਿਹੜੇ ਹੋਰ ਸਹਿਯੋਗੀਆਂ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹਨ। ਸਿੰਘ ਕੋਲ 31 ਮਾਰਚ 2022 ਤੱਕ 2.54 ਕਰੋੜ ਰੁਪਏ ਅਤੇ 2.97 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਮੋਦੀ ਕੈਬਨਿਟ ਦੇ ਸਾਰੇ 29 ਮੈਂਬਰਾਂ 'ਚ ਧਰਮਿੰਦਰ ਪ੍ਰਧਾਨ, ਜਿਓਤਿਦਿੱਤਿਆ ਸਿੰਧੀਆ, ਆਰ.ਕੇ. ਸਿੰਘ, ਹਰਦੀਪ ਸਿੰਘ ਪੁਰੀ, ਪੁਰਸ਼ੋਤਮ ਰੁਪਾਲਾ ਅਤੇ ਜੀ. ਰੈੱਡੀ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਵੀ ਪਿਛਲੇ ਵਿੱਤੀ ਸਾਲ ਦੀ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜੁਲਾਈ 'ਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, BJP ਨਾਲੋਂ ਗਠਜੋੜ ਤੋੜਿਆ
NEXT STORY