ਕੋਲੰਬੋ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਸ਼੍ਰੀਲੰਕਾ ਦਾ ਦੌਰਾ ਕਰਨਗੇ ਤਾਂ ਜੋ ਪਿਛਲੇ ਸਾਲ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੀ ਦਿੱਲੀ ਫੇਰੀ ਦੌਰਾਨ ਹੋਏ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। 2015 ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਸ਼੍ਰੀਲੰਕਾ ਦਾ ਚੌਥਾ ਦੌਰਾ ਹੋਵੇਗਾ। ਵਿਦੇਸ਼ ਮੰਤਰੀ ਵਿਜਿਤਾ ਹੇਰਾਥ ਨੇ ਇਹ ਬਿਆਨ ਇੱਥੇ ਸੰਸਦ ਵਿੱਚ ਬਜਟ ਵੰਡ 'ਤੇ ਚਰਚਾ 'ਤੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ। ਹੇਰਾਥ ਨੇ ਕਿਹਾ,“ਅਸੀਂ ਆਪਣੇ ਗੁਆਂਢੀ ਦੇਸ਼ ਭਾਰਤ ਨਾਲ ਨੇੜਲੇ ਸਬੰਧ ਬਣਾਈ ਰੱਖੇ ਹਨ। ਸਾਡਾ ਪਹਿਲਾ ਕੂਟਨੀਤਕ ਦੌਰਾ ਭਾਰਤ ਦਾ ਸੀ, ਜਿੱਥੇ ਅਸੀਂ ਦੁਵੱਲੇ ਸਹਿਯੋਗ 'ਤੇ ਕਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ।'' ਉਨ੍ਹਾਂ ਕਿਹਾ,''ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪ੍ਰੈਲ ਦੇ ਸ਼ੁਰੂ ਵਿੱਚ ਇੱਥੇ ਆਉਣਗੇ।"
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸਮੇਤ 43 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ 'ਚ ਐਂਟਰੀ ਨਹੀਂ! ਜਾਣੋ ਭਾਰਤ ਸਬੰਧੀ ਕੀ ਫ਼ੈਸਲਾ
ਹੇਰਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸੰਪੁਰ ਸੋਲਰ ਪਾਵਰ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ ਕਈ ਨਵੇਂ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ। ਸਰਕਾਰੀ ਮਾਲਕੀ ਵਾਲੀ ਬਿਜਲੀ ਕੰਪਨੀ ਸੀਲੋਨ ਬਿਜਲੀ ਬੋਰਡ ਅਤੇ ਭਾਰਤ ਦੀ ਐਨ.ਟੀ.ਪੀ.ਸੀ 2023 ਵਿੱਚ ਪੂਰਬੀ ਤ੍ਰਿੰਕੋਮਾਲੀ ਜ਼ਿਲ੍ਹੇ ਦੇ ਸੰਪੁਰ ਕਸਬੇ ਵਿੱਚ 135 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਬਣਾਉਣ ਲਈ ਸਹਿਮਤ ਹੋਏ ਹਨ। ਹੇਰਾਥ ਨੇ ਕਿਹਾ,"ਅਸੀਂ ਆਪਣੀ ਵਿਦੇਸ਼ ਨੀਤੀ ਵਿੱਚ ਕਿਸੇ ਦਾ ਪੱਖ ਲਏ ਬਿਨਾਂ ਨਿਰਪੱਖ ਰਹਾਂਗੇ ਅਤੇ ਰਾਸ਼ਟਰੀ ਹਿੱਤ ਬਣਾਈ ਰੱਖਣ ਲਈ ਕੰਮ ਕਰਾਂਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
17 ਮਾਰਚ ਤੱਕ ਇੰਟਨੈੱਟ ਸੇਵਾਵਾਂ ਬੰਦ
NEXT STORY