ਨੈਸ਼ਨਲ ਡੈਸਕ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ 'ਚ ਚੋਣਾਂ ਦੇ ਤੀਜੇ ਪੜਾਅ ਅਧੀਨ ਆਉਂਦੀਆਂ 10 ਲੋਕ ਸਭਾ ਸੀਟਾਂ ਦੇ ਸਾਰੇ 22,648 ਬੂਥਾਂ 'ਤੇ ਬੁੱਧਵਾਰ ਨੂੰ 'ਨਮੋ ਐਪ' ਰਾਹੀਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਇਸ ਮੌਕੇ ਉਹ ਕੁਝ ਬੂਥ ਪ੍ਰਧਾਨਾਂ ਨਾਲ ਵੀ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਵਿਧਾਇਕ ਨਾਸਿਰ ਕੁਰੈਸ਼ੀ ਦੇ ਦਿੱਲੀ ਸਥਿਤ ਘਰ 'ਚ ਲੱਗੀ ਭਿਆਨਕ ਅੱਗ, ਦੋ ਕੁੜੀਆਂ ਦੀ ਮੌਤ
ਭਾਜਪਾ ਦੇ ਸੂਬਾ ਜਨਰਲ ਸਕੱਤਰ ਸੰਜੇ ਰਾਏ ਦੇ ਹਵਾਲੇ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਤੀਜੇ ਪੜਾਅ 'ਚ ਪ੍ਰਧਾਨ ਮੰਤਰੀ ਮੋਦੀ ਸੰਭਲ, ਬਦਾਯੂੰ, ਬਰੇਲੀ, ਅਮਲਾ, ਏਟਾ, ਹਾਥਰਸ, ਆਗਰਾ, ਫਤਿਹਪੁਰ ਸੀਕਰੀ, ਫ਼ਿਰੋਜ਼ਾਬਾਦ ਅਤੇ ਮੈਨਪੁਰੀ ਲੋਕ ਸਭਾ ਸੀਟਾਂ ਦੇ 22,648 ਬੂਥਾਂ 'ਤੇ 'ਨਮੋ ਐਪ' ਦੇ ਜ਼ਰੀਏ ਬੁੱਧਵਾਰ (3 ਅਪ੍ਰੈਲ) ਨੂੰ ਦੁਪਹਿਰ 1 ਵਜੇ ਵਰਕਰਾਂ ਨਾਲ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾ, ਖੇਤਰੀ ਅਤੇ ਜ਼ਿਲ੍ਹਾ ਅਧਿਕਾਰੀ ਵੀ ਆਪਣੇ ਬੂਥਾਂ 'ਤੇ ਜਾ ਕੇ ਇਸ ਨਮੋ ਰੈਲੀ 'ਚ ਸ਼ਾਮਲ ਹੋਣਗੇ। ਤੀਜੇ ਪੜਾਅ ਵਿਚ ਉਪਰੋਕਤ 10 ਸੀਟਾਂ ਲਈ 7 ਮਈ ਨੂੰ ਵੋਟਿੰਗ ਹੋਵੇਗੀ।
ਇਹ ਵੀ ਪੜ੍ਹੋ- ਸ਼ਰਾਬ ਪੀਣ ਤੋਂ ਰੋਕਣ 'ਤੇ ਗੁੱਸੇ 'ਚ ਆਏ ਪਤੀ ਨੇ ਕੀਤਾ ਪਤਨੀ ਦਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਨਾ ਟਿਕਟ ਸਫ਼ਰ ਕਰ ਰਹੇ ਯਾਤਰੀ ਨੇ ਚੱਲਦੀ ਟਰੇਨ 'ਚੋਂ ਟੀ.ਟੀ.ਈ. ਨੂੰ ਧੱਕਾ ਮਾਰ ਕੇ ਸੁੱਟਿਆ ਬਾਹਰ, ਹੋਈ ਮੌਤ
NEXT STORY