ਬੈਂਗਲੁਰੂ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣ ਪ੍ਰਚਾਰ ਦੇ ਸਿਲਸਿਲੇ 'ਚ 14 ਅਪ੍ਰੈਲ ਨੂੰ ਕਰਨਾਟਕ ਦੇ ਮੈਸੂਰ ਅਤੇ ਮੰਗਲੁਰੂ ਦਾ ਦੌਰਾ ਕਰਨਗੇ। ਪਾਰਟੀ ਦੀ ਸੂਬਾ ਇਕਾਈ ਦੇ ਇਕ ਨੇਤਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਦੀ ਨੇ ਪਿਛਲੇ ਮਹੀਨੇ ਕਲਬੁਰਗੀ ਅਤੇ ਸ਼ਿਵਮੋਗਾ ਵਿੱਚ ਰੈਲੀਆਂ ਕੀਤੀਆਂ ਸਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਵੀ. ਸੁਨੀਲ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੈਸੂਰ ਵਿੱਚ ਇੱਕ ਵਿਸ਼ਾਲ ਰੈਲੀ ਅਤੇ ਮੰਗਲੁਰੂ ਵਿੱਚ ਇੱਕ ਰੋਡ ਸ਼ੋਅ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸ਼ਾਮ 6 ਵਜੇ ਮੰਗਲੁਰੂ ਦੇ ਲੇਡੀ ਹਿੱਲ ਚੌਰਾਹੇ ਤੋਂ ਲਗਭਗ ਤਿੰਨ ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ।
ਭਾਜਪਾ ਦੇ ਬੁਲਾਰੇ ਅਤੇ ਸੀਨੀਅਰ ਨੇਤਾ ਕੈਪਟਨ ਕਾਰਨਿਕ ਨੇ ਪੀਟੀਆਈ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 14 ਅਪ੍ਰੈਲ ਨੂੰ ਸ਼ਾਮ 6 ਵਜੇ ਮੰਗਲੁਰੂ ਦੇ ਲੇਡੀ ਹਿੱਲ ਚੌਰਾਹੇ (ਹੁਣ ਨਰਾਇਣ ਗੁਰੂ ਚੌਰਾਹੇ) ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕਰਨਗੇ ਅਤੇ ਹੰਪਨਕੱਟਾ ਤੱਕ ਕਰੀਬ ਤਿੰਨ ਕਿਲੋਮੀਟਰ ਦਾ ਸਫ਼ਰ ਪੂਰਾ ਕਰਨਗੇ, ਜਿੱਥੇ ਉਨ੍ਹਾਂ ਦਾ ਰੋਡ ਸ਼ੋਅ ਸਮਾਪਤ ਹੋਵੇਗਾ। ਪਾਰਟੀ ਦੀ ਲੋਕ ਸਭਾ ਚੋਣ ਪ੍ਰਬੰਧਨ ਕਮੇਟੀ ਦੇ ਸੂਬਾ ਕਨਵੀਨਰ ਨੇ 14 ਅਪ੍ਰੈਲ ਨੂੰ ਮੋਦੀ ਦੇ ਯਾਤਰਾ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਉਸ ਦਿਨ ਸ਼ਾਮ 4 ਵਜੇ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ, ਜਿਸ ਵਿਚ ਮੈਸੂਰ, ਚਾਮਰਾਜਨਗਰ, ਮਾਂਡਿਆ ਅਤੇ ਹਸਨ ਲੋਕ ਸਭਾ ਹਲਕਿਆਂ ਤੋਂ ਪਾਰਟੀ ਵਰਕਰ ਸ਼ਾਮਲ ਹੋਣਗੇ। ਮੈਸੂਰ ਦੇ ਮਹਾਰਾਜਾ ਕਾਲਜ ਦੇ ਮੈਦਾਨ ਵਿੱਚ ਇਕੱਠੇ ਹੋਣਗੇ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਜਨ ਸਭਾ ਹੋਵੇਗੀ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਭਾਜਪਾ ਅਤੇ ਜਨਤਾ ਦਲ (ਐਸ) ਦੇ ਆਗੂ ਹਿੱਸਾ ਲੈਣਗੇ। ਕਰਨਾਟਕ ਦੀਆਂ 28 ਲੋਕ ਸਭਾ ਸੀਟਾਂ 'ਚੋਂ 14 'ਤੇ 26 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਟੇਜਾਂ ਤੋਂ ਝੂਠ ਦੀ ਵਾਛੜ ਕਰਨ ਨਾਲ ਨਹੀਂ ਬਦਲਦਾ ਇਤਿਹਾਸ : ਰਾਹੁਲ
NEXT STORY