ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਕੇਜਰੀਵਾਲ ਮੰਗਲਵਾਰ ਨੂੰ 54 ਸਾਲ ਦੇ ਹੋ ਗਏ। ਉਨ੍ਹਾਂ ਨੇ ਸ਼ੁੱਭਕਾਮਨਾਵਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਪੀ.ਐੱਮ. ਮੋਦੀ ਨੇ ਟਵੀਟ 'ਚ ਕਿਹਾ,''ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਦਰੀਵਾਲ ਨੂੰ ਜਨਮ ਦਿਨ ਦੀ ਵਧਾਈ। ਮੈਂ ਉਨ੍ਹਾਂ ਦੇ ਲੰਬੇ ਜੀਵਨ ਅਤੇ ਉੱਤਮ ਸਿਹਤ ਦੀ ਕਾਮਨਾ ਕਰਦਾ ਹਾਂ।'' ਪ੍ਰਧਾਨ ਮੰਤਰੀ ਦੀਆਂ ਸ਼ੁੱਭਕਾਮਨਾਵਾਂ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕੇਜਰੀਵਾਲ ਨੇ ਟਵਿੱਟਰ 'ਤੇ ਲਿਖਿਆ,''ਥੈਂਕਿਊ ਸਰ।'' ਹਰਿਆਣਾ ਦੇ ਭਿਵਾਨੀ 'ਚ 16 ਅਗਤ 1968 ਨੂੰ ਜਨਮੇ ਕੇਜਰੀਵਾਲ ਦਿੱਲੀ ਦੇ 7ਵੇਂ ਮੁੱਖ ਮੰਤਰੀ ਹਨ। ਉਹ ਦਿੱਲੀ ਅਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਵੀ ਹਨ।

ਦਿੱਲੀ 'ਚ ਕੋਰੋਨਾ ਦੇ 1227 ਨਵੇਂ ਮਾਮਲੇ ਆਏ ਸਾਹਮਣੇ, 8 ਹੋਰ ਮਰੀਜ਼ਾਂ ਦੀ ਮੌਤ
NEXT STORY