ਅਗਰਤਲਾ (ਭਾਸ਼ਾ)- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ‘ਮਨ ਕੀ ਬਾਤ’ ਲੋਕਾਂ ’ਚ 1980 ਦੇ ਦਹਾਕੇ ਦੇ ਟੈਲੀਵਿਜ਼ਨ ਸੀਰੀਅਲ ‘ਮਹਾਭਾਰਤ’ ਅਤੇ ‘ਰਾਮਾਇਣ’ ਤੋਂ ਵੀ ਵੱਧ ਲੋਕਪ੍ਰਿਯ ਹੈ। ਉਨ੍ਹਾਂ ਦਾ ਇਹ ਬਿਆਨ ਆਪਣੇ ਗ੍ਰਹਿ ਹਲਕੇ ‘ਟਾਊਨ ਬਾਰਦੋਵਾਲੀ’ ’ਚ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ‘ਮਨ ਕੀ ਬਾਤ’ ਦਾ 108ਵਾਂ ਐਪੀਸੋਡ ਸੁਣਨ ਤੋਂ ਬਾਅਦ ਆਇਆ।
ਇਹ ਵੀ ਪੜ੍ਹੋ : ਅਯੁੱਧਿਆ 'ਚ ਪਾਨੀਪਤ ਤੋਂ ਭੇਜੇ ਜਾਣਗੇ ਇਕ ਲੱਖ ਕੰਬਲ, ਪ੍ਰਾਣ ਪ੍ਰਤਿਸ਼ਠਾ 'ਤੇ ਭੰਡਾਰੇ 'ਚ ਸੇਵਾ ਕਰਨਗੇ 40 ਲੋਕ
ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘‘ਅਸੀਂ ਆਪਣੀਆਂ ਮਾਵਾਂ-ਭੈਣਾਂ ਨੂੰ ਦੂਰਦਰਸ਼ਨ ’ਤੇ ਹਰ ਐਤਵਾਰ ਨੂੰ ਲੜੀਵਾਰ ‘ਮਹਾਭਾਰਤ’ ਅਤੇ ‘ਰਾਮਾਇਣ’ ਦਾ ਅਗਲਾ ਐਪੀਸੋਡ ਵੇਖਣ ਲਈ ਟੈਲੀਵਿਜ਼ਨ ਵੱਲ ਦੌੜਦੇ ਵੇਖਦੇ ਸੀ। ਅੱਜ-ਕੱਲ ਅਸੀਂ ਆਪਣੀਆਂ ਮਾਵਾਂ-ਭੈਣਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਸੁਣਨ ਲਈ ਦੌੜਦੇ ਵੇਖਦੇ ਹਾਂ, ਜੋ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ 1980 ਦੇ ਦਹਾਕੇ 'ਚ ਟੈਲੀਵਿਜ਼ਨ 'ਤੇ ਪ੍ਰਸਾਰਿਤ ਨਾਟਕਾਂ ਤੋਂ ਵੀ ਵੱਧ ਲੋਕਪ੍ਰਿਯ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਹੈ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸ਼ੁੱਭ ਮਹੂਰਤ ਦਾ ਸਮਾਂ, PM ਮੋਦੀ ਸਣੇ ਕਈ ਸ਼ਖਸੀਅਤਾਂ ਨੂੰ ਮਿਲਿਆ ਸੱਦਾ
NEXT STORY