ਨਵੀਂ ਦਿੱਲੀ- ਬੈਂਕ ਵਿਚ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਪੰਜਾਬ ਨੈਸ਼ਨਲ ਬੈਂਕ (PNB) ਵਿਚ ਅਸਾਮੀਆਂ ਨਿਕਲੀਆਂ ਹਨ। PNB ਨੇ 2700 ਅਪ੍ਰੈਂਟਿਸ ਅਸਾਮੀਆਂ 'ਤੇ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 30 ਜੂਨ 2024 ਤੋਂ ਇਸ ਅਸਾਮੀ ਲਈ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਉਮੀਦਵਾਰ ਆਖਰੀ ਤਾਰੀਖ਼ 14 ਜੁਲਾਈ 2024 ਤੱਕ ਬੈਂਕ ਦੀ ਅਧਿਕਾਰਤ ਵੈੱਬਸਾਈਟ http://www.pnbindia.in 'ਤੇ ਜਾ ਕੇ ਅਪ੍ਰੈਂਟਿਸ ਅਸਾਮੀਆਂ ਲਈ ਆਨਲਾਈਨ ਫਾਰਮ ਭਰ ਸਕਦੇ ਹਨ।
ਵਿੱਦਿਅਕ ਯੋਗਤਾ
ਪੰਜਾਬ ਨੈਸ਼ਨਲ ਬੈਂਕ (PNB) ਦੀ ਇਹ ਭਰਤੀ ਭਾਰਤ ਦੇ ਸਾਰੇ ਸੂਬਿਆਂ ਲਈ ਹੈ। ਅਜਿਹੀ ਸਥਿਤੀ ਵਿਚ ਸੂਬੇ ਦੇ ਜੋ ਉਮੀਦਵਾਰ ਇਸ ਭਰਤੀ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਆਨਲਾਈਨ ਫਾਰਮ ਭਰ ਸਕਦੇ ਹਨ। ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਬੈਂਕ ਨੂੰ ਆਫਲਾਈਨ ਭੇਜਣ ਦੀ ਲੋੜ ਨਹੀਂ ਹੋਵੇਗੀ। ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰ ਨੂੰ ਉਸ ਸੂਬੇ ਦੀ ਸਥਾਨਕ ਭਾਸ਼ਾ ਲਿਖਣੀ, ਪੜ੍ਹਨੀ ਅਤੇ ਬੋਲਣੀ ਅਤੇ ਸਮਝਣੀ ਜਾਣਦਾ ਹੋਵੇ, ਜਿੱਥੋਂ ਉਹ ਅਰਜ਼ੀ ਫਾਰਮ ਭਰ ਰਿਹਾ ਹੈ।
ਉਮਰ ਹੱਦ
ਬਿਨੈਕਾਰ ਦੀ ਉਮਰ 30 ਜੂਨ 2024 ਨੂੰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਭਾਵ ਉਮੀਦਵਾਰ ਦਾ ਜਨਮ 30 ਜੂਨ 1996 ਤੋਂ ਪਹਿਲਾਂ ਜਾਂ 30 ਜੂਨ 2024 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਲਈ ਉਪਰਲੀ ਉਮਰ ਹੱਦ ਵਿਚ ਛੋਟ ਦੇਣ ਦਾ ਵੀ ਪ੍ਰਬੰਧ ਹੈ। ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਥਾਨਕ ਭਾਸ਼ਾ ਟੈਸਟ ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਨੋਟੀਫਿਕੇਸ਼ਨ ਵਿਚ ਪ੍ਰੀਖਿਆ ਦੀ ਤਾਰੀਖ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਲਿਖਤੀ ਪ੍ਰੀਖਿਆ 28 ਜੁਲਾਈ 2024 ਨੂੰ ਕਰਵਾਈ ਜਾਵੇਗੀ। ਜਿਸ ਵਿਚ ਜਨਰਲ ਨਾਲੇਜ, ਇੰਗਲਿਸ਼, ਰਿਜ਼ਨਿੰਗ ਅਤੇ ਕੰਪਿਊਟਰ ਨਾਲ ਸਬੰਧਤ ਕੁੱਲ 100 ਸਵਾਲ ਪੁੱਛੇ ਜਾਣਗੇ।
ਐਪਲੀਕੇਸ਼ਨ ਫੀਸ
ਜਨਰਲ/ਓ.ਬੀ.ਸੀ.- ਰੁਪਏ 800+ ਜੀ.ਐੱਸ.ਟੀ
ਔਰਤਾਂ/SC/ST- ਰੁਪਏ 600+ GST
PwBD- ਰੁਪਏ 400+ GST
ਉਮੀਦਵਾਰਾਂ ਨੂੰ ਦਿੱਤੀ ਜਾਵੇਗੀ ਮੁੱਢਲੀ ਸਿਖਲਾਈ
ਅਪ੍ਰੈਂਟਿਸ ਦੀਆਂ 2700 ਅਸਾਮੀਆਂ ਠੇਕੇ 'ਤੇ ਭਰੀਆਂ ਜਾਣਗੀਆਂ। ਚੋਣ ਤੋਂ ਬਾਅਦ ਉਮੀਦਵਾਰਾਂ ਨੂੰ 2 ਹਫ਼ਤਿਆਂ ਦੀ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 50 ਹਫਤਿਆਂ ਦੀ ਨੌਕਰੀ ਦੀ ਸਿਖਲਾਈ ਮਿਲੇਗੀ। ਇਸ ਸਮੇਂ ਦੌਰਾਨ ਉਮੀਦਵਾਰਾਂ ਨੂੰ ਮਹੀਨਾਵਾਰ ਤਨਖਾਹ ਵੀ ਦਿੱਤਾ ਜਾਵੇਗਾ।
ਇੰਝ ਕਰੋ ਅਪਲਾਈ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ http://www.pnbindia.in 'ਤੇ ਜਾ ਸਕਦੇ ਹਨ ਅਤੇ ਅਪ੍ਰੈਂਟਿਸ 2024-25 ਦੀ ਭਰਤੀ ਲਈ ਲਿੰਕ 'ਤੇ ਕਲਿੱਕ ਕਰਕੇ ਅਰਜ਼ੀ ਫਾਰਮ ਭਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਕਤਲ ਲਈ 302 ਨਹੀਂ 103, ਅੱਜ ਤੋਂ ਬਦਲ ਗਿਆ ਕਾਨੂੰਨ, ਜਾਣੋ ਹਰ ਅਪਡੇਟ
NEXT STORY