ਮਹਾਰਾਸ਼ਟਰ (ਭਾਸ਼ਾ): ਮਹਾਰਾਸ਼ਟਰ ਪੁਲਸ ਨੇ ਖ਼ੁਦ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਮਦਨ ਕਰ ਵਿਭਾਗ ਤੇ ਆਰਮਡ ਫੋਰਸਿਜ਼ ਵਿਚ ਨੌਕਰੀ ਦਵਾਉਣ ਦਾ ਵਾਅਦਾ ਕਰ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਗੁਜਰਾਤ ਤੋਂ ਜੰਮੂ-ਕਸ਼ਮੀਰ ਪੁਲਸ ਨੇ ਜਾਲਸਾਜ਼ੀ ਦੇ ਦੋਸ਼ੀ ਕਿਰਨ ਪਟੇਲ ਦੀ ਗ੍ਰਿਫ਼ਤਾਰੀ ਕੀਤੀ ਸੀ ਜੋ ਖ਼ੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਅਧਿਕਾਰੀ ਦੱਸਦਾ ਸੀ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਬੱਸ ਅੱਡਾ ਹੋਇਆ ਬੰਦ, ਖੱਜਲ-ਖੁਆਰ ਹੁੰਦੇ ਰਹੇ ਲੋਕ, ਪੜ੍ਹੋ ਕੀ ਹੈ ਪੂਰਾ ਮਾਮਲਾ
ਅਧਿਕਾਰੀਆਂ ਨੇ ਦੱਸਿਆ ਕੇ ਮੁਲਜ਼ਮ ਆਪਣਾ ਕੋਡ ਨਾਂ 'ਚਾਣਕਿਆ' ਦੱਸ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਫ਼ੌਜ ਦੇ ਦੱਖਣੀ ਕਮਾਨ ਦੇ ਫ਼ੌਜੀ ਖ਼ੁਫ਼ੀਆ ਸੈੱਲ ਦੀ ਜਾਣਕਾਰੀ ਦੇ ਅਧਾਰ 'ਤੇ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸੰਤੋਸ਼ ਆਤਮਾਰਾਮ ਰਾਠੌਰ ਨੂੰ ਅਹਿਮਦਾਬਾਦ ਵਿਚ ਕਿਰਾਏ ਦੇ ਮਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਆਪਣੀ ਮਹਿਲਾ ਮਿੱਤਰ ਨਾਲ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕੋਲੋਂ RAW ਦਾ ਫ਼ਰਜ਼ੀ ਪਛਾਣ ਪੱਤਰ ਤੇ ਅਧਾਰ ਕਾਰਡ ਮਿਲਿਆ ਹੈ। ਫ਼ਰਜ਼ੀ ਪਛਾਣ ਪੱਤਰ 'ਤੇ ਕੋਡ ਨੇਮ 'ਚਾਣਕਿਆ' ਦੇ ਨਾਲ ਉਪ ਸਕੱਤਰ (ਅੰਦਰੂਨੀ ਸੁਰੱਖਿਆ) ਲਿਖਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸਾਬਿਤ ਹੋਈ ਸ਼ਰਾਬ! ਨਸ਼ੇ 'ਚ ਕੀਤਾ ਕਾਰਾ ਬਣਿਆ ਚੜ੍ਹਦੀ ਜਵਾਨੀ 'ਚ ਮੌਤ ਦੀ ਵਜ੍ਹਾ
ਫ਼ੌਜ ਖ਼ੁਫ਼ੀਆ ਸੈੱਲ ਦੇ ਅਧਿਕਾਰੀਆਂ ਨੇ ਸਥਾਨਕ ਪੁਲਸ ਨੂੰ ਅਹਿਮਦਨਗਰ ਦੇ ਸ਼ੇਵਗਾਂਵ ਵਿਚ ਖ਼ੁਦ ਨੂੰ RAW ਏਜੰਟ ਦੱਸਣ ਵਾਲੇ ਇਕ ਵਿਅਕਤੀ ਦੇ ਮੌਜੂਦ ਹੋਣ ਦੀ ਜਾਣਕਾਰੀ ਦਿੱਤੀ ਸੀ। ਮੁੱਢਲੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਇਨਕਮ ਟੈਕਸ ਵਿਭਾਗ, ਆਰਮਡ ਫੋਰਸ ਤੇ ਹੋਰ ਸਰਕਾਰੀ ਵਿਭਾਗਾਂ ਵਿਚ ਨੌਕਰੀ ਦਵਾਉਣ ਵਿਚ ਮਦਦ ਕਰਨ ਦੇ ਨਾਂ 'ਤੇ ਪੈਸੇ ਇਕੱਠੇ ਕਰ ਰਿਹਾ ਸੀ। ਪੁਲਸ ਮੁਤਾਬਕ ਮੁਲਜ਼ਮ ਦੇ ਕੋਲੋਂ ਅਮਲਾ ਵਿਭਾਗ ਦਾ ਨਿਯੁਕਤੀ ਪੱਤਰ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁਲਸ ਤੇ ਫ਼ੌਜੀ ਖ਼ੁਫ਼ੀਆ ਸੈੱਲ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ-ਅਮਰੀਕਾ ਵਿਚਾਲੇ ਰੱਖਿਆ ਉਤਪਾਦਨ, ਟੈਕਨਾਲੋਜੀ ਸਮੇਤ ਇਨ੍ਹਾਂ ਖੇਤਰਾਂ 'ਚ ਹੋਏ ਕਈ ਸਮਝੌਤੇ
NEXT STORY